ਪਾਕਿ : ਕੋਰੋਨਾਵਾਇਰਸ ਮ੍ਰਿਤਕਾਂ ਦਾ ਅੰਕੜਾ ਸਾਢੇ 3 ਹਜ਼ਾਰ ਦੇ ਪਾਰ

Sunday, Jun 21, 2020 - 04:52 PM (IST)

ਪਾਕਿ : ਕੋਰੋਨਾਵਾਇਰਸ ਮ੍ਰਿਤਕਾਂ ਦਾ ਅੰਕੜਾ ਸਾਢੇ 3 ਹਜ਼ਾਰ ਦੇ ਪਾਰ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਸਾਢੇ 3 ਹਜ਼ਾਰ ਦੇ ਪਾਰ ਚਲੀ ਗਈ। ਉੱਥੇ ਸਿੰਧ ਸੂਬੇ ਦੀ ਸਰਕਾਰ ਦੇ ਬੁਲਾਰੇ ਮੁਰਤਜ਼ਾ ਵਾਹੇਬ ਦੇ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਵਾਹੇਬ ਦੀ ਜਾਂਚ ਰਿਪੋਰਟ ਸ਼ਨੀਵਾਰ ਨੂੰ ਆਈ ਸੀ। ਉਹਨਾਂ ਨੇ ਖੁਦ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਹੈ। 'ਦੀ ਨਿਊਜ਼ ਇੰਟਰਨੈਸ਼ਨਲ' ਨੇ ਵਾਹੇਬ ਦੇ ਹਵਾਲੇ ਨਾਲ ਖਬਰ ਦਿੱਤੀ ਕਿ ਉਹਨਾਂ ਵਿਚ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਦਿਸ ਰਿਹਾ ਸੀ ਅਤੇ ਉਹ ਠੀਕ ਮਹਿਸੂਸ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਨਵਜੰਮੇ ਬੱਚਿਆਂ 'ਚ ਕੋਰੋਨਾਵਾਇਰਸ ਦੇ ਦਿਸਦੇ ਹਨ ਹਲਕੇ ਲੱਛਣ 

ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੇ ਦੌਰਾਨ 4,951 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 119 ਲੋਕਾਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਗਈ, ਜਿਸ ਦੇ ਬਾਅਦ ਮ੍ਰਿਤਕਾਂ ਦਾ ਅੰਕੜ 3,501 ਹੋ ਗਿਆ। ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਸਿੰਧ ਸੂਬੇ ਵਿਚ ਹਨ ਜਿੱਥੇ 67,353 ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋਏ ਹਨ। ਪੰਜਾਬ ਵਿਚ 65,739 ਖੈਬਰ-ਪਖਤੂਨਖਵਾ ਵਿਚ 21,444, ਇਸਲਾਮਾਬਾਦ ਵਿਚ 10,662, ਬਲੋਚਿਸਤਾਨ ਵਿਚ 9,328, ਗਿਲਗਿਤ-ਬਾਲਟੀਸਤਾਨ ਵਿਚ 1278 ਅਤੇ ਮਕਬੂਜ਼ਾ ਕਸ਼ਮੀਰ ਵਿਚ 813 ਮਾਮਲੇ ਹਨ। ਦੇਸ਼ ਵਿਚ 67,892 ਮਰੀਜ਼ ਕੋਰੋਨਾਵਾਇਰਸ ਇਨਫੈਕਸ਼ਨ ਤੋਂ ਉਭਰ ਚੁੱਕੇ ਹਨ। ਅਧਿਕਾਰੀਆਂ ਨੇ 1,071,642 ਨਮੂਨਿਆਂ ਦੀ ਜਾਂਚ ਕੀਤੀ ਹੈ। ਪਿਛਲੇ 24 ਘੰਟਿਆਂ ਵਿਚ ਹੀ 28,855 ਨਮੂਨਿਆਂ ਦੀ ਜਾਂਚ ਕੀਤੀ ਗਈ। ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।


author

Vandana

Content Editor

Related News