ਦਾਊਦ ਦੇ ਕਰੀਬੀ ਨੂੰ ਬਚਾਉਣ ’ਚ ਰੁੱਝਿਆ ਪਾਕਿ, ਹਵਾਲਗੀ ਨਾਲ ਦੁਨੀਆ ਦੇ ਸਾਹਮਣੇ ਆ ਜਾਏਗਾ ਡਾਨ ਨਾਲ ਰਿਸ਼ਤਾ
Sunday, Mar 28, 2021 - 12:41 PM (IST)
ਲੰਡਨ(ਅਨਸ)- ਪਾਕਿਸਤਾਨ ਦੀਆਂ ਏਜੰਸੀਆਂ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਪ੍ਰਮੁੱਖ ਫਾਈਨਾਂਸ ਮੈਨੇਜਰ ਡਰੱਗ ਆਪ੍ਰੇਟਰ ਜਾਬਿਰ ਮੋਤੀਵਾਲਾ ਦੀ ਅਮਰੀਕਾ ਹਵਾਲਗੀ ਨੂੰ ਅਸਫਲ ਕਰਨ ਲਈ ਜ਼ੋਰ ਲਗਾ ਰਹੀਆਂ ਹਨ।
ਇਹ ਵੀ ਪੜ੍ਹੋ: ਪਾਕਿ ਮੰਤਰੀ ਦਾ ਅਜੀਬ ਦਾਅਵਾ, ਸਾਡੀ ਸਰਕਾਰ ਨੇ ਬਣਾਇਆ ਹੈ ਗੂਗਲ ਮੈਪ (ਵੇਖੋ ਵੀਡੀਓ)
ਭਾਰਤੀ ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਲੰਡਨ ’ਚ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਮੋਤੀਵਾਲਾ ਦੇ ਵਕੀਲਾਂ ਨਾਲ ਦੇਖਿਆ ਗਿਆ ਹੈ। ਵਕੀਲਾਂ ਨੇ ਆਖਰੀ ਕੋਸ਼ਿਸ਼ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤਾਂ ਜੋ ਅਮਰੀਕਾ ’ਚ ਕਿਸੇ ਵੀ ਤਰ੍ਹਾਂ ਨਾਲ ਮਾਮਲੇ ਦੀ ਸੁਣਵਾਈ ਤੋਂ ਬਚਿਆ ਜਾ ਸਕੇ। ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਹਾਈਕੋਰਟ ਨੇ ਜਾਬਿਰ ਮੋਤੀਵਾਲਾ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਉਸ ’ਤੇ ਅਮਰੀਕਾ ਦੀ ਕੋਰਟ ’ਚ ਡੀ. ਕੰਪਨੀ ਦਾ ਪਾਕਸਿਤਾਨ ਦੀ ਖੁਫੀਆ ਏਜੰਸੀ (ਆਈ. ਐੱਸ. ਆਈ.) ਅਤੇ ਪੂਰੇ ਅੰਡਰਵਰਲਡ ਆਪ੍ਰੇਸ਼ਨ ਨਾਲ ਜੁੜਿਆ ਕਨੈਕਸ਼ਨ ਸਾਹਮਣੇ ਆ ਜਾਏਗਾ।
ਇਹ ਵੀ ਪੜ੍ਹੋ: ਸਰਕਾਰੀ ਸੇਵਾ ਤੋਂ ਸੇਵਾ-ਮੁਕਤ ਹੋਣ ਵਾਲੇ ਕੁੱਤਿਆਂ, ਘੋੜਿਆਂ ਨੂੰ ਪੈਨਸ਼ਨ ਦੇਵੇਗਾ ਪੋਲੈਂਡ
ਪਾਕਿਸਤਾਨੀ ਨਾਗਰਿਕ ਹੈ ਮੋਤੀਵਾਲਾ
ਨਵੀਂ ਦਿੱਲੀ ’ਚ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜਾਬਿਰ ਨਾਲ ਜੁੜੇ ਮਾਮਲੇ ਦੀ ਸੁਣਵਾਈ ਤੋਂ ਪਤਾ ਚੱਲੇਗਾ ਕਿ ਕਿਵੇਂ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ’ਚ ਲੋੜੀਂਦਾ ਸੰਸਾਰਿਕ ਅੱਤਵਾਦੀ ਦਾਊਦ ਕਰਾਚੀ ਤੋਂ ਹੀ ਆਪਣਾ ਕੰਮ ਕਰ ਰਿਹਾ ਹੈ ਅਤੇ ਕਿਵੇਂ ਆਈ. ਐੱਸ. ਆਈ. ਦੀ ਸੁਰੱਖਿਆ ਵਾਲੇ ਅੱਤਵਾਦੀ ਸੰਗਠਨਾਂ ਨਾਲ ਡਰੱਗਸ ਦੇ ਰੂਟ ਸਾਂਝੇ ਕਰ ਰਿਹਾ ਹੈ। ਦਾਊਦ ਇਬਰਾਹਿਮ ਲਈ ਕੰਮ ਕਰਨ ਵਾਲਾ ਮੋਤੀਵਾਲਾ ਪਾਕਿਸਤਾਨੀ ਨਾਗਰਿਕ ਹੈ ਅਤੇ ਮੌਜੂਦਾ ਸਮੇਂ ’ਚ ਦੱਖਣੀ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ ’ਚ ਬੰਦ ਹੈ। ਹਾਈਕੋਰਟ ਨੇ ਵੀਰਵਾਰ ਨੂੰ ਜਾਬਿਰ ਮੋਤੀਵਾਲਾ ਦੀ ਅਮਰੀਕਾ ਹਵਾਲਗੀ ਕਰਨ ਦੇ ਮਾਮਲੇ ’ਚ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ।
ਇਹ ਵੀ ਪੜ੍ਹੋ: 3 ਸਾਲਾ ਬੱਚੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।