ਪਾਕਿਸਤਾਨ ''ਚ ਕੋਰੋਨਾ ਦੇ 553 ਨਵੇਂ ਮਾਮਲੇ, ਕੁੱਲ ਮਾਮਲੇ ਵੱਧ ਕੇ 2,79,669 ਹੋਏ

Sunday, Aug 02, 2020 - 04:38 PM (IST)

ਪਾਕਿਸਤਾਨ ''ਚ ਕੋਰੋਨਾ ਦੇ 553 ਨਵੇਂ ਮਾਮਲੇ, ਕੁੱਲ ਮਾਮਲੇ ਵੱਧ ਕੇ 2,79,669 ਹੋਏ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 553 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 2,79,699 ਹੋ ਗਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਾਸ਼ਟਰੀ ਕਮਾਨ ਅਤੇ ਅਭਿਆਨ ਕੇਂਦਰ (ਐਨ.ਸੀ.ਓ.ਸੀ.) ਨੇ ਈਦ-ਉਲ-ਅਜਹਾ ਦੇ ਦੂਜੇ ਦਿਨ ਆਪਣੇ ਅੰਕੜਿਆਂ ਵਿਚ ਦੱਸਿਆ ਕਿ ਵਾਇਰਸ ਨਾਲ 6 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,976 ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ਭਰ ਵਿਚ ਹੁਣ ਤੱਕ 2,48,577 ਲੋਕ ਕੋਰੋਨਾ ਮੁਕਤ ਹੋ ਗਏ ਹਨ। ਉਥੇ ਹੀ 25,146 ਲੋਕ ਹੁਣ ਵੀ ਪੀੜਤ ਹਨ। ਕੋਰੋਨਾ ਦੇ ਕੁੱਲ ਮਾਮਲਿਆਂ ਵਿਚ 121,309 ਮਾਮਲੇ ਸਿੰਧ ਵਿਚ, ਪੰਜਾਬ ਵਿਚ 93,173, ਖ਼ੈਬਰ-ਪਖ਼ਤੂਨਖਵਾ ਵਿਚ 34,160, ਇਸਲਾਮਾਬਾਦ ਵਿਚ 15,052, ਬਲੂਚਿਸਤਾਨ ਵਿਚ 11,762, ਗਿਲਗਿਤ-ਬਾਲਤਿਸਤਾਨ ਵਿਚ 2,157 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ 2,086 ਮਾਮਲੇ ਹਨ। ਦੇਸ਼ ਭਰ ਵਿਚ ਕੁੱਲ 20,10,170 ਨਮੂਨਿਆਂ ਦੀ ਜਾਂਚ ਕੀਤੀ ਹੈ।


author

cherry

Content Editor

Related News