ਪਾਕਿ ''ਚ ਕੋਰੋਨਾ ਦੇ 1,841 ਨਵੇਂ ਮਾਮਲੇ ਆਏ ਸਾਹਮਣੇ, 36 ਮੌਤਾਂ : ਸਿਹਤ ਮੰਤਰਾਲਾ

Tuesday, May 19, 2020 - 05:19 PM (IST)

ਪਾਕਿ ''ਚ ਕੋਰੋਨਾ ਦੇ 1,841 ਨਵੇਂ ਮਾਮਲੇ ਆਏ ਸਾਹਮਣੇ, 36 ਮੌਤਾਂ : ਸਿਹਤ ਮੰਤਰਾਲਾ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 1,841 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 36 ਮੌਤਾਂ ਹੋਈਆਂ ਹਨ। ਇੰਫੈਕਸ਼ਨ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ ਵਿਚ ਪੀੜਤਾਂ ਦੀ ਕੁੱਲ ਗਿਣਤੀ 44,000 ਦੇ ਕਰੀਬ ਪਹੁੰਚ ਗਈ ਹੈ, ਜਦੋਂਕਿ ਮ੍ਰਿਤਕਾਂ ਦੀ ਗਿਣਤੀ 939 ਹੋ ਗਈ। ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਾਜਧਾਨੀ ਇਸਲਾਮਾਬਾਦ ਵਿਚ ਕੋਰੋਨਾ ਵਾਇਰਸ ਦੇ ਮਾਮਲੇ 1,000 ਤੋਂ ਪਾਰ ਹੋ ਚੁੱਕੇ ਹਨ, ਜਦੋਂਕਿ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਵੀ ਇੰਫੈਕਸ਼ਨ ਦਾ ਵਧਣਾ ਜਾਰੀ ਹੈ। ਹੁਣ ਤੱਕ ਸਿੰਧ ਵਿਚ 17,241 ਮਾਮਲੇ, ਪੰਜਾਬ ਵਿੱਚ 15,976, ਖੈਬਰ-ਪਖਤੂਨਖਵਾ ਵਿਚ 6,230, ਬਲੂਚਿਸਤਾਨ ਵਿਚ 2,820,  ਇਸਲਾਮਾਬਾਦ ਵਿਚ 1,034, ਗਿਲਗਿਤ-ਬਾਲਤੀਸਤਾਨ ਵਿਚ 550 ਅਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ 115 ਮਾਮਲੇ ਸਾਹਮਣੇ ਆਏ ਹਨ।  ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, ''ਹੁਣ ਤੱਕ 4,00, 292 ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 12,957 ਪਿਛਲੇ 24 ਘੰਟਿਆਂ ਵਿਚ ਕੀਤੇ ਗਏ। ਮਰੀਜ਼ਾਂ ਦੀ ਲਗਾਤਾਰ ਵੱਧਦੀ ਗਿਣਤੀ ਅਤੇ ਪਾਬੰਦੀਆਂ ਵਿਚ ਢਿੱਲ ਦੇਣ ਦੇ ਮੱਦੇਨਜ਼ਰ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਕੈਬਨਿਟ ਬੈਠਕ ਹੋਣ ਵਾਲੀ ਹੈ। ਪਾਕਿਸਤਾਨ ਨੇ ਲਾਕਡਾਊਨ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਆਪਣੀਆਂ ਕੁੱਝ ਘਰੇਲੂ ਹਵਾਈ ਸੇਵਾਵਾਂ ਨੂੰ ਸ਼ੁਰੂ ਕਰ ਦਿੱਤਾ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਕੁੱਲ 12,489 ਮਰੀਜ ਹੁਣ ਤੱਕ ਠੀਕ ਹੋ ਚੁੱਕੇ ਹਨ, ਜਦੋਂਕਿ ਪਿਛਲੇ 24 ਘੰਟਿਆਂ ਵਿਚ 36 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 939 'ਤੇ ਪਹੁੰਚ ਗਈ ਹੈ।


author

cherry

Content Editor

Related News