ਪਾਕਿਸਤਾਨ ’ਚ ਕੋਰੋਨਾ ਦੇ 232 ਨਵੇਂ ਮਾਮਲੇ ਆਏ ਸਾਹਮਣੇ, 7 ਮੌਤਾਂ
Tuesday, Dec 07, 2021 - 02:56 PM (IST)
ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 232 ਨਵੇਂ ਮਾਮਲੇ ਸਾਹਮਣੇ ਆਏ ਅਤੇ 7 ਮੌਤਾਂ ਹੋਈਆਂ ਹਨ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐਨ.ਸੀ.ਓ.ਸੀ.) ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਐਨ.ਸੀ.ਓ.ਸੀ. ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਪੀੜਤਾਂ ਦੀ ਕੁੱਲ ਸੰਖਿਆ 1,287,393 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 1,246,783 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।
ਪਾਕਿਸਤਾਨ ਵਿਚ ਸਰਗਰਮ ਮਾਮਲਿਆਂ ਦੀ ਸੰਖਿਆ ਇਸ ਸਮੇਂ 11,826 ਹੈ, ਜਿਨ੍ਹਾਂ ਵਿਚੋਂ 813 ਦੀ ਹਾਲਤ ਗੰਭੀਰ ਹੈ। ਮਹਾਮਾਰੀ ਨਾਲ ਸੋਮਵਾਰ ਨੂੰ 7 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਨੂੰ ਸ਼ਾਮਲ ਕਰਦੇ ਹੋਏ ਮ੍ਰਿਤਕਾਂ ਦੀ ਕੁੱਲ ਸੰਖਿਆ 28,784 ਤੱਕ ਪਹੁੰਚ ਗਈ ਹੈ। ਪਾਕਿਸਤਾਨ ਦਾ ਸਿੰਧ ਖੇਤਰ ਪੀੜਤਾਂ ਦੀ ਕੁੱਲ 476,958 ਸੰਖਿਆ ਨਾਲ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਸ ਦੇ ਬਾਅਦ ਪੂਰਬੀ ਪੰਜਾਬ ਖੇਤਰ ਦੂਜੇ ਨੰਬਰ ’ਤੇ ਹੈ, ਜਿੱਥੇ 443,560 ਮਾਮਲੇ ਦਰਜ ਹੋਏ ਹਨ।