ਨਾਗਰਿਕ ਸਮਾਜ ਸਮੂਹ ਨੇ ਪਾਕਿਸਤਾਨ ''ਚ ਮਹਿਲਾਵਾਂ ਖ਼ਿਲਾਫ਼ ਵਧਦੇ ਕ੍ਰਾਈਮ ਤੋਂ ਕੀਤਾ ਸਾਵਧਾਨ
Sunday, Aug 29, 2021 - 05:16 PM (IST)

ਇਸਲਾਮਾਬਾਦ- ਪਾਕਿਸਤਾਨ ਸਥਿਤ ਇਕ ਨਾਗਰਿਕ ਸੰਗਠਨ ਨੇ ਮਹਿਲਾਵਾਂ ਖ਼ਿਲਾਫ਼ ਵਧਦੇ ਕ੍ਰਾਈਮ ਤੇ ਦੇਸ਼ 'ਚ ਸਰਕਾਰ 'ਤੇ ਅਦਾਲਤਾਂ ਦੀ ਬੇਰੁਖ਼ੀ 'ਤੇ ਚਿੰਤਾ ਪ੍ਰਗਟਾਈ। ਟ੍ਰਾਂਸਪੇਰੇਸੀ ਇੰਟਰਨੈਸ਼ਨਲ ਪਾਕਿਸਤਾਨ (TIP) ਦੇ ਵਾਈਸ ਚੇਅਰਪਰਸਨ ਜਸਟਿਸ (R) ਨਸੀਰਾਹ ਇਕਬਾਲ ਨੇ ਕਿਹਾ ਕਿ ਦੇਸ਼ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ 'ਚ ਪੁਰਸ਼ਾਂ ਤੇ ਮਹਿਲਾਵਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਦੀ ਕਾਮਨਾ ਕੀਤਾ ਸੀ, ਪਰ ਅਸੀਂ ਉਨ੍ਹਾਂ ਦੇ ਨਜ਼ਰੀਏ 'ਤੇ ਕੰਮ ਕਰਨ ਤੋਂ ਅਸਫ਼ਲ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਕ ਖ਼ੁਸ਼ਹਾਲ ਪਾਕਿਸਤਾਨ ਲਈ ਮਹਿਲਾਵਾਂ ਦੇ ਅਧਿਕਾਰਾਂ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ ਤੇ ਮਹਿਲਾਵਾਂ ਦੇ ਖ਼ਿਲਾਫ਼ ਦੋਸ਼ੀ ਨਿਆਂ ਦੇ ਕਟਹਿਰੇ 'ਚ ਖੇੜੇ ਕੀਤੇ ਜਾਣੇ ਚਾਹੀਦੇ ਹਨ। ਟੀ. ਆਈ. ਪੀ. ਚੇਅਰਪਰਸਨ ਯਾਸਮੀਨ ਲੈਰੀ ਨੇ ਕਿਹਾ ਕਿ ਹਾਲ ਹੀ 'ਚ ਮੀਨਾਰ-ਏ-ਪਾਕਿਸਤਾਨ ਦੀ ਘਟਨਾ ਸਾਡੀ ਸਰਕਾਰ ਤੇ ਅਪਰਾਧਕ ਨਿਆਂ ਪ੍ਰਣਾਲੀ ਲਈ ਇਕ ਇਮਤਿਹਾਨ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਹਿਲਾਵਾਂ ਦੇ ਨਾਲ ਵਿਤਕਰੇ ਵਾਲੇ ਵਿਵਹਾਰ ਨੂੰ ਖ਼ਤਮ ਕਰਨ ਲਈ ਸੰਯੁਕਤ ਰਾਸ਼ਟਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਨਾ ਚਾਹੀਦਾ ਹੈ ਤੇ ਇਹ ਪਾਕਿਸਤਾਨ 'ਚ ਮਹਿਲਾਵਾਂ ਖ਼ਿਲਾਫ਼ ਘਰੇਲੂ ਹਿੰਸਾ ਖ਼ਤਮ ਕਰਨ ਦਾ ਇਕਮਾਤਰ ਤਰੀਕਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਜਾਰੀ ਕੀਤੀ ਗਈ 'ਹਿਊਮਨ ਰਾਈਟਸ ਵਾਚ' ਦੀ ਰਿਪੋਰਟ ਮੁਤਾਬਕ ਘਰੇਲੂ ਹਿੰਸਾ 'ਹਾਟਲਾਈਨ' ਤੋਂ ਇਕੱਠੇ ਕੀਤੇ ਗਏ ਅੰਕੜਿਆਂ 'ਚ ਪਿਛਲੇ ਸਾਲ ਜਨਵਰੀ ਤੋਂ ਮਾਰਚ ਵਿਚਾਲੇ ਹੋਈ ਘਰੇਲੂ ਹਿੰਸਾ 'ਚ 200 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕੋਵਿਡ-19 ਕਾਰਨ ਮਾਰਚ 'ਚ ਸ਼ੁਰੂ ਹੋਏ ਲਾਕਡਾਊਨ ਦੇ ਦੌਰਾਨ ਤਾਂ ਇਹ ਅੰਕੜੇ ਬਹੁਤ ਜ਼ਿਆਦਾ ਸਨ। ਮਨੁੱਖੀ ਅਧਿਕਾਰ ਕਾਰਜਕਰਤਾਵਾਂ ਨੇ ਕਿਹਾ ਕਿ ਪਾਕਿਸਤਾਨ 'ਚ ਤਥਾਕਥਿਤ ਸ਼ਾਨ ਲਈ ਕਤਲ ਦੇ ਕਈ ਮਾਮਲਿਆਂ 'ਚ ਦੋਸ਼ੀ ਭਰਾ, ਪਿਤਾ ਜਾਂ ਹੋਰ ਪੁਰਸ਼ ਰਿਸ਼ਤੇਦਾਰ ਹੁੰਦੇ ਹਨ।