ਪਾਕਿ ''ਚ ਟੈਸਟ ਕੀਤੀ ਜਾਵੇਗੀ ਚੀਨ ਦੀ Sinopharm ਕੋਰੋਨਾ ਵੈਕਸੀਨ

08/14/2020 6:23:00 PM

ਇਸਲਾਮਾਬਾਦ/ਬੀਜਿੰਗ (ਬਿਊਰੋ): ਆਪਣੀ ਕੋਰੋਨਾ ਵੈਕਸੀਨ Sinopharm ਦੇ ਟ੍ਰਾਇਲ ਦੇ ਲਈ ਚੀਨ ਨੇ ਪਾਕਿਸਤਾਨ ਦੇ ਨਾਲ ਇਕ ਸਮਝੌਤਾ ਕੀਤਾ ਹੈ। ਪਾਕਿਸਤਾਨ ਨੂੰ ਉਸ ਦੇ ਬਜ਼ੁਰਗਾਂ, ਸਿਹਤ ਕਰਮਚਾਰੀਆਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ ਲੋਕਾਂ ਦੇ ਲਈ ਚੀਨ ਵੈਕਸੀਨ ਪਹੁੰਚਾਏਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕਰੀਬ 20 ਫੀਸਦੀ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਸਕੇਗੀ। ਇਹ ਵੈਕਸੀਨ ਦੇ ਟ੍ਰਾਇਲ ਦੇ ਲਈ ਕਿਸੇ ਦੇਸ਼ ਦੇ ਨਾਲ ਚੀਨ ਦਾ ਪਹਿਲਾ ਸਮਝੌਤਾ ਹੈ। ਸੁਰੱਖਿਅਤ ਅਤੇ ਅਸਰਦਾਰ ਸਾਬਤ ਹੋਣ 'ਤੇ ਪਾਕਿਸਤਾਨ ਨੂੰ ਕਰੀਬ 4 ਕਰੋੜ ਖੁਰਾਕਾਂ ਦਿੱਤੀਆਂ ਜਾਣਗੀਆਂ।

ਸਫਲ ਹੋਣ 'ਤੇ ਮਿਲਣਗੀਆਂ ਖੁਰਾਕਾਂ
ਦੀ ਵਾਲ ਸਟ੍ਰੀਟ ਜਰਨਲ ਦੇ ਮੁਤਾਬਕ ਚੀਨ ਦੇ ਨੈਸ਼ਨਲ ਫਾਰਮਾਸੂਟੀਕਲ ਗਰੁੱਪ Sinopharm ਨੇ ਕਰਾਚੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸੈਂਟਰ ਫੌਰ ਕੈਮੀਕਲ ਐਂਡ ਬਾਇਓਲੌਜੀਕਲ ਸਾਈਂਸੇਜ ਦੇ ਨਾਲ ਟ੍ਰਾਇਲ ਦੇ ਲਈ ਸਮਝੌਤਾ ਕੀਤਾ ਹੈ। ਇਸ ਨਾਲ ਜੁੜੇ ਅਧਿਕਾਰੀਆਂ ਦੇ ਮੁਤਾਬਕ ਪਾਕਿਸਤਾਨ ਨੂੰ ਤਰਜੀਹ ਨਾਲ ਵੈਕਸੀਨ ਦਿੱਤੀ ਜਾਵੇਗੀ। ਪਾਕਿਸਤਾਨ ਪਹਿਲੇ ਪੜਾਅ ਦੇ ਬਾਅਦ ਆਖਰੀ ਪੜਾਅ ਦੇ ਟ੍ਰਾਇਲ ਵਿਚ ਹਜ਼ਾਰਾਂ ਲੋਕਾਂ 'ਤੇ ਟ੍ਰਾਇਲ ਕਰੇਗਾ। ਜੇਕਰ ਵੈਕਸੀਨ ਸੁਰੱਖਿਅਤ ਅਤੇ ਅਸਰਦਾਰ ਹੁੰਦੀ ਹੈ ਤਾਂ ਉਸ ਦੇ ਉਤਪਾਦਨ ਦੀ ਸ਼ੁਰੂਆਤ ਵਿਚ ਹੀ ਪਾਕਿਸਤਾਨ ਨੂੰ 20 ਫੀਸਦੀ ਆਬਾਦੀ ਦੇ ਲਈ ਵੈਕਸੀਨ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪੀ.ਐੱਮ. ਨੇ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ, ਕਿਹਾ- ਦੋਸਤੀ 'ਭਰੋਸੇ' ਅਤੇ 'ਸਨਮਾਨ' 'ਤੇ ਆਧਾਰਿਤ

ਚੀਨ ਲਈ ਮਹੱਤਵਪੂਰਨ ਸਮਝੌਤਾ
ਮੰਨਿਆ ਜਾ ਰਿਹਾ ਹੈ ਕਿ ਜਿੱਥੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਵੱਡੇ ਦੇਸ਼ਾਂ ਤੋਂ ਵੈਕਸੀਨ ਦੀ ਮਦਦ ਮਿਲਣੀ ਬਹੁਤ ਜ਼ਰੂਰੀ ਹੈ, ਚੀਨ ਆਪਣੀ ਵੈਕਸੀਨ ਨੂੰ ਦੇਸ਼ ਦੇ ਬਾਹਰ ਟੈਸਟ ਕਰਨਾ ਚਾਹੁੰਦਾ ਹੈ। ਅਸਲ ਵਿਚ ਚੀਨ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਗਿਰਾਵਟ ਆਈ ਹੈ ਜਿਸ ਨਾਲ ਇੱਥੇ ਵੱਡੀ ਆਬਾਦੀ 'ਤੇ ਟੈਸਟ ਕੀਤਾ ਜਾਣਾ ਸੰਭਵ ਨਹੀਂ ਹੈ। ਇਸ ਦੇ ਵੈਕਸੀਨ ਦੀ ਮਨਜ਼ੂਰੀ ਦੇ ਲਈ ਆਬਾਦੀ ਦੀ ਵਿਭਿੰਨਤਾ 'ਤੇ ਧਿਆਨ ਦੇਣਾ ਹੁੰਦਾ ਹੈ। ਇਕ ਵੱਡਾ ਕਾਰਨ ਇਹ ਵੀ ਹੈ ਕਿ ਕੋਰੋਨਾ ਵੈਕਸੀਨ 'ਤੇ ਆਪਣੇ ਹੱਥ ਵਿਚ ਸਿੱਕਾ ਰੱਖਦੇ ਹੋਏ ਚੀਨ ਗਲੋਬਲ ਪ੍ਰਭਾਵ ਜਮਾਉਣ ਦਾ ਮੌਕਾ ਵੀ ਦੇਖ ਰਿਹਾ ਹੈ।

ਪਾਕਿਸਤਾਨ ਨੇ ਖੋਲ੍ਹੇ ਵਿਕਲਪ
ਦੀ ਵਾਲ ਸਟ੍ਰੀਟ ਜਨਰਲ ਨੂੰ ਰੈਂਡ ਕਾਰਪੋਰੇਸ਼ਨ ਦੇ ਸੀਨੀਅਰ ਪਾਲਿਸੀ ਖੋਜਕਰਤਾ ਨੇ ਦੱਸਿਆ ਹੈ ਕਿ ਕੋਵਿਡ-19 ਚੀਨ ਦੇ ਲਈ ਟਰਨਿੰਗ ਪੁਆਇੰਟ ਸਾਬਤ ਹੋ ਸਕਦਾ ਹੈ। ਚੀਨ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਮਜ਼ਬੂਤ ਸੰਬੰਧਾਂ ਦੇ ਆਧਾਰ 'ਤੇ ਗਲੋਬਲ ਸਿਹਤ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।ਭਾਵੇਂਕਿ ਪਾਕਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨ ਦੇ ਇਲਾਵਾ ਜੇਕਰ ਉਹਨਾਂ ਨੂੰ ਬਿਹਤਰ ਕੀਮਤ 'ਤੇ ਕਿਤੇ ਹੋਰ ਵੈਕਸੀਨ ਮਿਲਦੀ ਹੈ ਤਾਂ ਉਸ ਨੂੰ ਵੀ ਦੇਖਿਆ ਜਾਵੇਗਾ। ਹਾਲੇ ਦੇਸ਼ ਵਿਚ ਕਈ ਹੌਟਸਪੌਟ ਹਨ ਜਿੱਥੇ ਵੈਕਸੀਨ ਨੂੰ ਟੈਸਟ ਕੀਤਾ ਜਾ ਸਕਦਾ ਹੈ।


Vandana

Content Editor

Related News