ਉੱਤਰ-ਪੱਛਮੀ ਪਾਕਿ ''ਚ ਅਣਪਛਾਤੇ ਹਮਲਾਵਰਾਂ ਨੇ ਇਕ ਕਾਰ ''ਤੇ ਕੀਤੀ ਗੋਲੀਬਾਰੀ, 4 ਲੋਕਾਂ ਦੀ ਮੌਤ
Friday, Jul 03, 2020 - 03:38 PM (IST)

ਪੇਸ਼ਾਵਰ (ਭਾਸ਼ਾ) : ਉੱਤਰ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਬਹੁਲ ਜ਼ਿਲ੍ਹੇ ਵਿਚ ਕੁੱਝ ਅਣਪਛਾਤੇ ਹਮਲਾਵਰਾਂ ਨੇ ਸ਼ੁੱਕਰਵਾਰ ਨੂੰ ਇਕ ਕਾਰ 'ਤੇ ਗੋਲੀਬਾਰੀ ਕੀਤੀ, ਜਿਸ ਨਾਲ 4 ਲੋਕਾਂ ਦੀ ਜਾਨ ਚਲੀ ਗਈ।
ਹਮਲਾਵਰਾਂ ਨੇ ਖੈਬਰ ਪਖ਼ਤੂਨਖਵਾ ਸੂਬੇ ਦੇ ਕਬਾਇਲੀ ਜ਼ਿਲ੍ਹੇ ਦੱਖਣੀ ਵਜੀਰੀਸਤਾਨ ਵਿਚ ਸੰਨ੍ਹ ਲਗਾ ਕੇ ਕਾਰ 'ਤੇ ਹਮਲਾ ਕੀਤਾ। ਹਮਲੇ ਵਿਚ ਇਕ ਕਬਾਇਲੀ ਮੁਖੀ ਮਲਾਕ ਸਰਮਾਨ ਜਨ, ਉਸ ਦਾ ਇਕ ਰਿਸ਼ੇਤਦਾਰ ਮਲਾਕ ਅਸਲਮ ਅਤੇ ਦੋ ਮਜ਼ਦੂਰ ਮਾਰੇ ਗਏ। ਹਮਲਾਵਰ ਗੋਲੀਬਾਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉਨ੍ਹਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।