ਬ੍ਰਿਟਿਸ਼ ਸ਼ਾਹੀ ਜੋੜਾ 5 ਦਿਨੀਂ ਦੌਰੇ ''ਤੇ ਪਹੁੰਚਿਆ ਪਾਕਿਸਤਾਨ

Tuesday, Oct 15, 2019 - 10:07 AM (IST)

ਬ੍ਰਿਟਿਸ਼ ਸ਼ਾਹੀ ਜੋੜਾ 5 ਦਿਨੀਂ ਦੌਰੇ ''ਤੇ ਪਹੁੰਚਿਆ ਪਾਕਿਸਤਾਨ

ਇਸਲਾਮਾਬਾਦ (ਬਿਊਰੋ)— ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪ੍ਰਿੰਸ ਵਿਲੀਅਮ ਆਪਣੀ ਪਤਨੀ ਕੇਟ ਮਿਡਲਟਨ ਦੇ ਨਾਲ 5 ਦਿਨੀਂ ਯਾਤਰਾ 'ਤੇ ਸੋਮਵਾਰ ਨੂੰ ਸਖਤ ਸੁਰੱਖਿਆ ਵਿਚ ਪਾਕਿਸਤਾਨ ਪਹੁੰਚੇ। ਕਿਸੇ ਸ਼ਾਹੀ ਪਰਿਵਾਰ ਦਾ ਇਹ ਪਾਕਿਸਤਾਨ ਦੌਰਾ ਤਕਰੀਬਨ 13 ਸਾਲ ਬਾਅਦ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪਿੰ੍ਰਸ ਆਫ ਵੇਲਜ਼ ਅਤੇ ਡਚੇਸ ਆਫ ਕਾਰਨੀਵਲ ਕੈਮਿਲਾ ਨੇ 2006 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇੱਥੇ ਉਹ ਮਾਂ ਪ੍ਰਿਸੈੱਸ ਡਾਇਨਾ ਵੱਲੋਂ ਕੀਤੇ ਗਏ ਧਾਰਮਿਕ ਕੰਮਾਂ ਦੇ ਪ੍ਰਤੀ ਸਨਮਾਨ ਜ਼ਾਹਰ ਕਰਨਗੇ। 

PunjabKesari

ਇਸਲਾਮਾਬਾਦ ਵਿਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਇਹ ਸ਼ਾਹੀ ਪਰਿਵਾਰ ਪਾਕਿਸਤਾਨ ਦੇ ਲੋਕਾਂ ਦੇ ਨਾਲ ਹਮੇਸ਼ਾ ਚੰਗੀ ਦੋਸਤੀ ਰੱਖਣੀ ਚਾਹੁੰਦਾ ਹੈ। ਟਵਿੱਟਰ 'ਤੇ ਸਾਂਝੇ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਥਾਮਸ ਡ੍ਰਿਊ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਡਿਊਕ ਅਤੇ ਡਚੇਸ ਆਫ ਕੈਮਬ੍ਰਿਜ ਦੇਸ਼ ਦੇ ਕਈ ਹਿੱਸਿਆਂ ਵਿਚ ਜਾਣਗੇ। ਸ਼ਾਹੀ ਜੋੜੇ ਦੀ ਯਾਤਰਾ ਮੁੱਖ ਰੂਪ ਨਾਲ ਪਾਕਿਸਤਾਨ ਨੂੰ ਅਭਿਲਾਸ਼ੀ ਅਤੇ ਭਵਿੱਖ ਦੇ ਪ੍ਰਤੀ ਆਸਵੰਦ ਦੇਸ਼ ਦੇ ਤੌਰ 'ਤੇ ਦਿਖਾਏਗੀ। ਬ੍ਰਿਟੇਨ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਸ਼ਾਹੀ ਜੋੜੇ ਨੂੰ ਆਸ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪਾਕਿਸਤਾਨ ਦੇ ਲੋਕਾਂ, ਖਾਸ ਤੌਰ 'ਤੇ ਨੌਜਵਾਨਾਂ ਨਾਲ ਮੁਲਾਕਾਤ ਕਰਨਗੇ।

PunjabKesari

ਬੀਤੇ ਹਫਤੇ ਕੇਨਸਿੰਗਟਨ ਪੈਲਸ ਨੇ ਡਿਊਕ ਆਫ ਕੈਮਬ੍ਰਿਜ ਵਿਲੀਅਮ ਦੀ ਆਪਣੀ ਪਤਨੀ ਕੇਟ ਮਿਡਲਟਨ ਦੇ ਨਾਲ 14 ਤੋਂ 18 ਅਕਤੂਬਰ ਦੀ ਯਾਤਰਾ ਵਿਚ ਸੁਰੱਖਿਆ ਚਿੰਤਾਵਾਂ ਨੂੰ ਜਟਿਲ ਦੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ ਨਾਲ ਲੰਬੀ ਮਿਆਦ ਵਾਲੀ ਦੋਸਤੀ ਰੱਖਣਾ ਚਾਹੁੰਦੇ ਹਨ। ਇਕ ਅੰਗੇਰਜ਼ੀ ਅਖਬਾਰ ਦੀ ਖਬਰ ਮੁਤਾਬਕ 1000 ਤੋਂ ਵੱਧ ਪੁਲਸ ਕਰਮੀ ਸ਼ਾਹੀ ਜੋੜੇ ਦੀ ਸੁਰੱਖਿਆ ਵਿਚ ਤਾਇਨਾਤ ਰਹਿਣਗੇ। ਸ਼ਾਹੀ ਜੋੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰਾਸ਼ਟਰਪਤੀ ਅਲਵੀ ਨਾਲ 15 ਅਕਤੂਬਰ ਨੂੰ ਮੁਲਾਕਾਤ ਕਰੇਗਾ।


author

Vandana

Content Editor

Related News