ਪਾਕਿ : ਕਵੇਟਾ ''ਚ ਬੰਬ ਧਮਾਕਾ, 3 ਸੁਰੱਖਿਆ ਕਰਮੀਆਂ ਦੀ ਮੌਤ ਤੇ 20 ਜ਼ਖਮੀ

Sunday, Sep 05, 2021 - 12:10 PM (IST)

ਪਾਕਿ : ਕਵੇਟਾ ''ਚ ਬੰਬ ਧਮਾਕਾ, 3 ਸੁਰੱਖਿਆ ਕਰਮੀਆਂ ਦੀ ਮੌਤ ਤੇ 20 ਜ਼ਖਮੀ

ਕਵੇਟਾ (ਬਿਊਰੋ): ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਵਿਚ ਐਤਵਾਰ ਸਵੇਰੇ ਇਕ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਘਟਨਾ ਮਾਸਟੰਗ ਰੋਡ 'ਤੇ ਵਾਪਰੀ, ਜਿਸ ਦੀ ਪੁਸ਼ਟੀ ਕਵੇਟਾ ਡੀ.ਆਈ.ਜੀ. ਨੇ ਕੀਤੀ ਹੈ। ਜੀਓ ਟੀਵੀ ਦੀ ਰਿਪੋਰਟ ਮੁਤਾਬਕ ਪੁਲਸ ਅਤੇ ਬਚਾਅ ਦਲ ਧਮਾਕੇ ਦੇ ਬਾਅਦ ਮੌਕੇ 'ਤੇ ਪਹੁੰਚੇ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਸ਼ੇਖ ਜੈਦ ਹਸਪਤਾਲ ਲਿਜਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ਤੋਂ ਪਾਕਿਸਤਾਨ 'ਚ ਦਾਖਲ ਹੁੰਦੇ ਹਜ਼ਾਰਾਂ ਲੋਕਾਂ ਦਾ ਵੀ਼ਡੀਓ ਵਾਇਰਲ

ਹੋ ਸਕਦਾ ਹੈ ਆਤਮਘਾਤੀ ਹਮਲਾ
ਧਮਾਕੇ ਦੀ ਤੀਬਰਤਾ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਧਿਕਾਰੀ ਇਸ ਨੂੰ ਆਤਮਘਾਤੀ ਹਮਲਾ ਮੰਨ ਰਹੇ ਹਨ। ਭਾਵੇਂਕਿ ਬੰਬ ਰੋਕੂ ਦਸਤਾ ਮੌਕੇ 'ਤੇ ਮੌਜੂਦ ਹੈ ਅਤੇ ਧਮਾਕੇ ਦਾ ਕਾਰਨ ਲੱਭ ਰਿਹਾ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਸਮਾਟੀਵੀ ਮੁਤਾਬਕ ਸ਼ੁਰੂਆਤੀ ਜਾਂਚ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਹਮਲਾ ਫਰੰਟੀਅਰ ਕੌਰਪਸ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਇਲਾਕੇ ਵਿਚ ਪੈਟਰੋਲਿੰਗ ਕਰ ਰਹੀ ਸੀ। ਡੀ.ਆਈ.ਜੀ. ਦੇ ਹਵਾਲੇ ਨਾਲ ਧਮਾਕੇ ਵਿਚ 5 ਕਿਲੋ ਵਿਸਫੋਟਕ ਵਰਤੇ ਜਾਣ ਦੀ ਗੱਲ ਕਹੀ ਗਈ ਹੈ।


author

Vandana

Content Editor

Related News