ਪਾਕਿ ਮੂਲ ਦੀ ਈਸਾਈ ਮਹਿਲਾ ਆਸੀਆ ਬੀਬੀ ਨੇ ਫਰਾਂਸ ''ਚ ਮੰਗੀ ਸ਼ਰਨ

02/26/2020 11:54:26 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨੀ ਮੂਲ ਦੀ ਈਸਾਈ ਮਹਿਲਾ ਆਸੀਆ ਬੀਬੀ ਨੇ ਹੁਣ ਫਰਾਂਸ ਸਰਕਾਰ ਤੋਂ ਰਾਜਨੀਤਕ ਸ਼ਰਨ ਮੰਗੀ ਹੈ। ਆਸੀਆ ਈਸ਼ਨਿੰਦਾ ਦੇ ਦੋਸ਼ ਵਿਚ ਪਾਕਿਸਤਾਨ ਦੀ ਜੇਲ ਵਿਚ 8 ਸਾਲ ਦੀ ਸਜ਼ਾ ਕੱਟਣ ਮਗਰੋਂ ਅਤੇ ਦੇਸ਼ ਨਿਕਾਲਾ ਦੇਣ ਦੇ ਬਾਅਦ ਕੈਨੇਡਾ ਵਿਚ ਰਹਿ ਰਹੀ ਸੀ। ਆਸੀਆ ਬੀਬੀ ਨੇ ਸੋਮਵਾਰ ਨੂੰ ਇਕ ਰੇਡਿਓ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਮੇਰੀ ਫਰਾਂਸ ਵਿਚ ਰਹਿਣ ਦੀ ਬਹੁਤ ਇੱਛਾ ਹੈ। ਆਸੀਆ 2018 ਵਿਚ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਆ ਗਈ ਸੀ ਅਤੇ ਹਾਲੇ ਉਹ ਫਰਾਂਸ ਦੇ ਦੌਰੇ 'ਤੇ ਹੈ। ਇਹ ਉਸ ਦੀ ਫਰਾਂਸ ਦੀ ਪਹਿਲੀ ਯਾਤਰਾ ਹੈ। 

ਆਸੀਆ ਦੀ ਯਾਤਰਾ ਉਸ ਦੀ ਕਿਤਾਬ 'ਐਨਫਿਨ ਲਿਬਰੇ' ਮਤਲਬ 'ਫਾਈਨਲੀ ਫ੍ਹੀ' (ਆਖਿਰਕਾਰ ਆਜ਼ਾਦੀ) ਦੇ ਪ੍ਰਕਾਸ਼ਨ ਦੇ ਬਾਅਦ ਹੋ ਰਹੀ ਹੈ। ਇੰਟਰਵਿਊ ਵਿਚ ਆਸੀਆ ਨੇ ਕਿਹਾ,''ਫਰਾਂਸ ਉਹ ਦੇਸ਼ ਹੈ ਜਿੱਥੋਂ ਮੈਂ ਆਪਣੀ ਨਵੀਂ ਜ਼ਿੰਦਗੀ ਹਾਸਲ ਕੀਤੀ। ਐਨੇ-ਇਸਾਬੇਲੇ ਮੇਰੇ ਲਈ ਇਕ ਫਰਿਸ਼ਤਾ ਹਨ।'' ਆਸੀਆ ਨੇ ਫਰਾਂਸ ਦੀ ਪੱਤਰਕਾਰ ਐਨਾ-ਇਸਾਬੇਲੇ ਟੋਲੇਟ ਦਾ ਜ਼ਿਕਰ ਕੀਤਾ, ਜਿਸ ਨੇ ਉਸ ਦੀ ਰਿਹਾਈ ਲਈ ਲੰਬੀ ਮੁਹਿੰਮ ਚਲਾਈ ਅਤੇ ਉਸ 'ਤੇ ਕਿਤਾਬ ਲਿਖੀ। ਆਸੀਆ ਨੇ ਕਿਹਾ,''ਮੇਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਨਾਲ ਕੋਈ ਬੈਠਕ ਨਹੀਂ ਹੋਈ ਹੈ ਪਰ ਮੈਂ ਸਪੱਸ਼ਟ ਰੂਪ ਨਾਲ ਚਾਹਾਂਗੀ ਕਿ ਰਾਸ਼ਟਰਪਤੀ ਮੇਰੀ ਅਪੀਲ ਸੁਣਨ।'' ਉਸ ਨੇ ਕੈਨੇਡਾ ਦਾ ਵੀ ਧੰਨਵਾਦ ਪ੍ਰਗਟ ਕੀਤਾ।

ਇੱਥੇ ਦੱਸ ਦਈਏ ਕਿ ਆਸੀਆ ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਸਾਲ 2010 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ 2018 ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਫਰਾਂਸ ਦੀ ਪੱਤਰਕਾਰ ਐਨੇ-ਇਸਾਬੇਲੇ ਨੇ ਉਸ ਦੇ ਬਾਰੇ ਵਿਚ ਇਕ ਕਿਤਾਬ ਲਿਖੀ ਹੈ। ਇਹ ਫ੍ਰੈਂਚ ਭਾਸਾ ਵਿਚ ਪ੍ਰਕਾਸ਼ਿਤ ਹੋਈ ਹੈ ਅਤੇ ਸਤੰਬਰ ਵਿਚ ਇਸ ਦਾ ਅੰਗਰੇਜ਼ੀ ਐਡੀਸ਼ਨ ਪ੍ਰਕਾਸ਼ਿਤ ਹੋਵੇਗਾ। ਇਸ ਵਿਚ ਆਸੀਆ ਨੇ ਆਪਣੀ ਗ੍ਰਿਫਤਾਰੀ, ਜੇਲ ਦੇ ਹਾਲਾਤ, ਰਿਹਾਅ ਹੋਣ ਦੀ ਰਾਹਤ ਦੇ ਨਾਲ ਹੀ ਨਵੀਂ ਜ਼ਿੰਦਗੀ ਵਿਚ ਤਾਲਮੇਲ ਬਿਠਾਉਣ ਵਿਚ ਆਈਆਂ ਮੁਸ਼ਕਲਾਂ ਦੇ ਬਾਰੇ ਵਿਚ ਦੱਸਿਆ ਹੈ।ਇਸਾਬੇਲਾ ਇਕੱਲੀ ਅਜਿਹੀ ਪੱਤਰਕਾਰ ਹੈ ਜੋ ਕੈਨੇਡਾ ਵਿਚ ਆਸੀਆ ਨਾਲ ਮਿਲੀ।


Vandana

Content Editor

Related News