ਭਾਰਤ ਲਈ ਜਲਦੀ ਹੀ ਹਵਾਈ ਖੇਤਰ ਖੋਲ੍ਹ ਸਕਦੈ ਪਾਕਿ
Sunday, Jun 02, 2019 - 10:53 AM (IST)

ਇਸਲਾਮਾਬਾਦ (ਬਿਊਰੋ)— ਭਾਰਤ ਵੱਲੋਂ ਪਾਕਿਸਤਾਨੀ ਜਹਾਜ਼ਾਂ ਲਈ ਏਅਰ ਸਪੇਸ 'ਤੇ ਲਗਾਈ ਅਸਥਾਈ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਅਜਿਹੀ ਸੰਭਾਵਨਾ ਹੈ ਕਿ ਪਾਕਿਸਤਾਨ ਵੀ ਬਦਲੇ ਵਿਚ ਅਜਿਹੀ ਪਾਬੰਦੀ ਹਟਾ ਸਕਦਾ ਹੈ। ਪਾਕਿਸਤਾਨ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਭਾਰਤੀ ਹਵਾਈ ਫੌਜ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਜਾਣਕਾਰੀ ਦਿੱਤੀ,''ਭਾਰਤੀ ਹਵਾਈ ਖੇਤਰ ਦੇ ਸਾਰੇ ਏਅਰ ਰੂਟ 'ਤੇ 27 ਫਰਵਰੀ ਨੂੰ ਲਗਾਈ ਗਈ ਅਸਥਾਈ ਪਾਬੰਦੀ ਹਟਾ ਦਿੱਤੀ ਗਈ ਹੈ।''
ਭਾਰਤ ਦੇ ਇਸ ਫੈਸਲੇ 'ਤੇ ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਜਹਾਜ਼ਾਂ ਲਈ ਏਅਰ ਪਾਬੰਦੀ ਹਟਾਏ ਜਾਣ ਦੇ ਬਾਅਦ ਪਾਕਿਸਤਾਨ ਵੀ ਸੰਭਵ ਤੌਰ 'ਤੇ ਅਜਿਹਾ ਕਰ ਸਕਦਾ ਹੈ।'' ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਭਾਰਤ ਨੇ ਹਾਲੇ ਪਾਕਿਸਤਾਨੀ ਏਅਰ ਸਪੇਸ ਪਾਬੰਦੀ ਹਟਾਏ ਜਾਣ ਬਾਰੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ,''ਅਸੀਂ ਸਿਰਫ ਇਹ ਮੀਡੀਆ ਜ਼ਰੀਏ ਸੁਣਿਆ ਹੈ। ਸਾਨੂੰ ਹਾਲੇ ਤੱਕ ਇਸ ਸੰਬੰਧ ਵਿਚ ਕੋਈ ਸੂਚਨਾ ਨਹੀਂ ਦਿੱਤੀ ਗਈ।''
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
