ਪਾਕਿਸਤਾਨ-ਅਫਗਾਨਿਸਤਾਨ ਗੱਲਬਾਤ ਮੁੜ ਸ਼ੁਰੂ ਕਰਨ ’ਤੇ ਸਹਿਮਤ
Saturday, Nov 01, 2025 - 12:47 PM (IST)
ਇਸਲਾਮਾਬਾਦ-ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਸ਼ੁੱਕਰਵਾਰ ਨੂੰ ਸਰਹੱਦ ’ਤੇ ਜੰਗਬੰਦੀ ਕਾਇਮ ਰੱਖਣ ਅਤੇ ਇਸ ਹਫ਼ਤੇ ਅਸਫਲ ਰਹੀ ਸ਼ਾਂਤੀ ਵਾਰਤਾ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਗੱਲਬਾਤ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਇਕ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਪਾਕਿਸਤਾਨ ਅਤੇ ਅਫਗਾਨ ਤਾਲਿਬਾਨ ਦੇ ਵਫਦਾਂ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਸ਼ਨੀਵਾਰ ਨੂੰ ਇਸਤਾਂਬੁਲ ’ਚ ਸ਼ੁਰੂ ਹੋਈ ਸੀ ਪਰ ਇਹ ਅਸਫਲ ਹੋ ਗਈ, ਕਿਉਂਕਿ ਪਾਕਿਸਤਾਨ ਨੇ ਤਾਲਿਬਾਨ ’ਤੇ ਸਰਹੱਦ ਪਾਰ ਹਮਲਿਆਂ ਨੂੰ ਰੋਕਣ ਦਾ ਭਰੋਸਾ ਦੇਣ ’ਚ ਦਿਲਚਸਪੀ ਨਾ ਵਿਖਾਉਣ ਦਾ ਦੋਸ਼ ਲਾਇਆ।
ਇਕ ਅਖਬਾਰ ਦੀ ਰਿਪੋਰਟ ਅਨੁਸਾਰ ਤਾਜ਼ਾ ਗੱਲਬਾਤ ਦੇ ਮੇਜ਼ਬਾਨ ਤੁਰਕੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ 6 ਨਵੰਬਰ ਨੂੰ ਇਸਤਾਂਬੁਲ ’ਚ ਇਕ ਪ੍ਰਮੁੱਖ-ਪੱਧਰੀ ਬੈਠਕ ਦੌਰਾਨ ‘ਲਾਗੂਕਰਨ ਦੇ ਅੱਗੇ ਦੇ ਤੌਰ-ਤਰੀਕਿਆਂ ’ਤੇ ਚਰਚਾ ਕੀਤੀ ਜਾਵੇਗੀ ਅਤੇ ਫ਼ੈਸਲਾ ਲਿਆ ਜਾਵੇਗਾ।’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
