ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਭਾਰਤੀ ਮੂਲ ਦੇ ਵਕੀਲ ਦਾ ਦੇਹਾਂਤ
Monday, Jun 29, 2020 - 06:01 PM (IST)

ਲਾਹੌਰ (ਭਾਸ਼ਾ): ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਹਾਫਿਜ਼ ਸਈਦ ਦੇ ਭਾਰਤੀ ਮੂਲ ਦੇ ਵਕੀਲ ਦਾ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਭਾਰਤ ਵਿਚ ਜਨਮੇ ਅਬਦੁੱਲਾ ਖਾਨ ਡੋਗਰ ਨੇ ਐਤਵਾਰ ਨੂੰ ਇਕ ਹਸਤਾਲ ਵਿਚ ਆਖਰੀ ਸਾਹ ਲਿਆ। ਵੰਡ ਦੇ ਬਾਅਦ ਡੋਗਰ ਦਾ ਪਰਿਵਾਰ ਭਾਰਤ ਦੇ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਪਾਕਿਸਤਾਨ ਚਲਾ ਗਿਆ ਸੀ। ਉਹ ਲਾਹੌਰ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਮਾਮੂਨ ਰਾਸ਼ਿਦ ਸ਼ੇਖ ਦੇ ਸਹੁਰੇ ਸਨ। ਉਹਨਾਂ ਦੇ ਪਰਿਵਾਰ ਵਿਚ ਪਤਨੀ, ਇਕ ਬੇਟਾ ਅਤੇ ਇਕ ਬੇਟੀ ਹੈ।
ਡੋਗਰ ਕਈ ਸਾਲਾਂ ਤੱਕ ਜਮਾਤ-ਉਦ-ਦਾਅਵਾ ਦੇ ਪ੍ਰਮੁੱਖ ਦੇ ਵਕੀਲ ਰਹੇ ਅਤੇ 2008 ਮੁੰਬਈ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨੀ ਅਦਾਲਤਾਂ ਵਿਚ ਉਹਨਾਂ ਨੇ ਸਈਦ ਦੇ ਮਾਮਲੇ ਦੀ ਪੈਰਵੀ ਕੀਤੀ ਸੀ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ। ਉਹ ਅੱਤਵਾਦ ਵਿੱਤਪੋਸ਼ਣ ਮਾਮਲਿਆਂ ਵਿਚ ਵੀ ਸਈਦ ਦੇ ਪ੍ਰਮੁੱਖ ਵਕੀਲ ਸਨ। ਇਸ ਮਾਮਲੇ ਵਿਚ ਸਈਦ ਨੂੰ 11 ਸਾਲ ਦੀ ਸਜ਼ਾ ਸੁਣਾਈ ਗਈ ਸੀ। ਡੋਗਰ ਨੇ ਸਾਬਕਾ ਮਿਲਟਰੀ ਤਾਨਾਸ਼ਾਹ ਜਨਰਲ (ਰਿਟਾਇਰਡ) ਪਰਵੇਜ਼ ਮੁਸ਼ੱਰਫ ਦੇ ਤਖਤਾ ਪਲਟ ਨੂੰ 1999 ਵਿਚ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਇਸ ਦੇ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੁੱਧ ਉਹਨਾਂ ਦੀ ਪਤਨੀ ਕੁਲਸੁਮ ਨਵਾਜ਼ ਦਾ ਕੇਸ ਵੀ ਲੜਿਆ ਸੀ।