ਪਾਕਿ ਦੇ ਮੌਲਵੀ ਮੀਥਾ ਨੇ ਕਬੂਲਿਆ- ''ਹਿੰਦੂ ਕੁੜੀਆਂ ਨੂੰ ਬਣਾਇਆ ਮੁਸਲਮਾਨ''

Tuesday, Jul 23, 2019 - 11:07 AM (IST)

ਪਾਕਿ ਦੇ ਮੌਲਵੀ ਮੀਥਾ ਨੇ ਕਬੂਲਿਆ- ''ਹਿੰਦੂ ਕੁੜੀਆਂ ਨੂੰ ਬਣਾਇਆ ਮੁਸਲਮਾਨ''

ਇਸਲਾਮਾਬਦ (ਏਜੰਸੀ)— ਪਾਕਿਸਤਾਨ ਵਿਚ ਸਿੰਧ ਦੇ ਹਿੰਦੂਆਂ ਲਈ ਖਲਨਾਇਕ ਬਣੇ 76 ਸਾਲਾ ਅਬਦੁੱਲ ਖਾਲਿਕ ਮੀਥਾ ਨੇ ਕਬੂਲ ਕੀਤਾ ਕਿ ਉਹ ਹਿੰਦੂ ਕੁੜੀਆਂ ਨੂੰ ਮੁਸਲਿਮ ਬਣਾਉਣ ਦੇ ਮਿਸ਼ਨ 'ਤੇ ਸੀ, ਹੈ ਅਤੇ ਅੱਗੇ ਵੀ ਰਹੇਗਾ। ਮੀਥਾ ਮੁਤਾਬਕ ਉਸ ਦੇ 9 ਬੱਚੇ ਵੀ ਇਹੀ ਕੰਮ ਕਰਨਗੇ, ਜਿਵੇਂ ਉਸ ਦੇ ਵਡੇਰਿਆਂ ਨੇ ਕੀਤਾ ਸੀ। ਉੱਥੇ ਪਾਕਿਸਤਾਨ ਮਨੁੱਖੀ ਅਧਿਕਾਰ ਕਮੀਸ਼ਨ ਹਾਲ ਹੀ ਵਿਚ ਜਾਰੀ ਆਪਣੀ ਰਿਪੋਰਟ ਵਿਚ ਮੰਨ ਚੁੱਕਿਆ ਹੈ ਕਿ ਬੀਤੇ ਸਾਲ ਇਕੱਲੇ ਸਿੰਧ ਵਿਚ ਘੱਟ ਗਿਣਤੀਆਂ ਦੇ ਧਰਮ ਤਬਦੀਲੀ ਦੇ 1000 ਤੋਂ ਵੱਧ ਕੇਸ ਦਰਜ ਹੋਏ ਹਨ। 

ਸਿੰਧ ਵਿਚ ਧਰਮ ਪਰਿਵਰਤਨ ਦਾ ਸਭ ਤੋਂ ਵੱਡਾ ਅੱਡਾ ਧਰਕੀ ਸ਼ਹਿਰ ਦੀ ਭਰਚੂੰਦੀ ਦਰਗਾਹ ਹੈ ਜਿਸ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਰੀਬੀ ਅਬਦੁੱਲ ਖਾਲਿਕ ਮੀਥਾ ਚਲਾਉਂਦਾ ਹੈ। ਇੱਥੋਂ ਦੇ ਸਮਾਜਿਕ ਕਾਰਕੁੰਨਾਂ ਮੁਤਾਬਕ ਬੀਤੇ 9 ਸਾਲਾਂ ਵਿਚ 450 ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ ਇਸੇ ਦਰਗਾਹ ਵਿਚ ਕਰਵਾਇਆ ਗਿਆ। ਇਸ ਬਾਰੇ ਵਿਚ ਜਦੋਂ ਮੀਥਾ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ,''ਹਾਂ, ਮੈਂ ਹਿੰਦੂ ਕੁੜੀਆਂ ਦੇ ਧਰਮ ਪਵਿਰਤਨ ਲਈ ਦਰਗਾਹ ਵਿਚ ਵਿਵਸਥਾ ਕੀਤੀ ਹੈ ਪਰ ਮੈਂ ਕੁੜੀਆਂ ਨੂੰ ਉਨ੍ਹਾਂ ਦੇ ਘਰੋਂ ਦਰਗਾਹ ਤੱਕ ਲਿਆਉਣ ਲਈ ਟੀਮ ਨਹੀਂ ਭੇਜਦਾ। ਉਹ ਆਪਣੀ ਇੱਛਾ ਨਾਲ ਇੱਥੇ ਆਉਂਦੀਆਂ ਹਨ। ਇਸ ਲਈ ਮੈਂ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਮ ਕਰਦਾ ਹਾਂ। ਮੇਰੇ ਵਡੇਰਿਆਂ ਨੇ ਹਿੰਦੂਆਂ ਦਾ ਧਰਮ ਪਰਿਵਰਤਨ ਕਰਵਾ ਕੇ ਇਸਲਾਮ ਦੀ ਸੇਵਾ ਕੀਤੀ ਹੈ। ਅੱਜ ਮੈਂ ਇਸ ਮਿਸ਼ਨ ਨੂੰ ਅੱਗੇ ਵਧਾ ਰਿਹਾ ਹਾਂ। ਮੇਰੀ ਮੌਤ ਦੇ ਬਾਅਦ ਮੇਰੇ ਬੱਚੇ ਇਸ ਕੰਮ ਨੂੰ ਅੱਗੇ ਵਧਾਉਣਗੇ।''

ਮੀਥਾ ਮੁਤਾਬਕ,''ਭਾਰਤ ਵਿਚ ਘਰ ਵਾਪਸੀ ਲਈ ਮੁਹਿੰਮ ਇਸ ਲਈ ਜਲਦੀ ਠੰਡੀ ਪੈ ਗਈ ਕਿਉਂਕਿ ਪਾਕਿਸਤਾਨ ਵਿਚ ਕਿਸੇ ਵੀ ਹਿੰਦੂ ਕੁੜੀ ਨਾਲ ਜ਼ਬਰਦਸਤੀ ਨਹੀਂ ਹੋ ਰਹੀ ਹੈ। ਘਰ ਵਾਪਸੀ ਮੁਹਿੰਮ ਪਾਕਿਸਤਾਨ ਅਤੇ ਇਸਲਾਮ ਨੂੰ ਨੀਵਾਂ ਦਿਖਾਉਣ ਲਈ ਸੀ। ਜੇਕਰ ਪਾਕਿਸਤਾਨ ਵਿਚ ਇਕ ਵੀ ਹਿੰਦੂ ਕੁੜੀ 'ਤੇ ਦਬਾਅ ਪਾ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਗਿਆ ਹੁੰਦਾ ਤਾਂ ਭਾਰਤ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਜਾਂਦਾ ਪਰ ਉਸ ਨੇ ਅਜਿਹਾ ਨਹੀਂ ਕੀਤਾ। ਮੇਰੇ ਘਰ, ਦਰਗਾਹ ਅਤੇ ਦਰਿਆਲ-ਅਮਨ (ਸੇਫ ਹਾਊਸ) ਵਿਚ 17 ਤੋਂ ਜ਼ਿਆਦਾ ਹਿੰਦੂ ਕੁੜੀਆਂ ਹਨ ਪਰ ਮੈਂ ਉਨ੍ਹਾਂ ਦਾ ਧਰਮ ਪਰਿਵਰਤਨ ਨਹੀਂ ਕਰਵਾਇਆ ਕਿਉਂਕਿ ਉਹ ਖੁਦ ਅਜਿਹਾ ਨਹੀਂ ਕਰਨਾ ਚਾਹੁੰਦੀਆਂ। ਜਿਹੜੀਆਂ ਕੁੜੀਆਂ ਖੁਦ ਧਰਮ ਬਦਲਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੈਂ ਪੂਰੀ ਸੁਰੱਖਿਆ ਦਿੰਦਾ ਹਾਂ।''

ਇੱਥੇ ਦੱਸ ਦਈਏ ਕਿ 76 ਸਾਲਾ ਮੀਥਾ ਦਹਾਕਿਆਂ ਤੋਂ ਧਰਮ ਪਰਿਵਰਤਨ ਕਰਵਾ ਰਿਹਾ ਹੈ। ਸਿਆਸੀ ਪੈਠ ਹੋਣ ਕਾਰਨ ਮੀਥਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਰੀਬੀ ਹੈ। ਉਸ ਦੇ 9 ਬੱਚੇ ਹਨ ਅਤੇ ਪਤਨੀ ਦੀ ਮੌਤ ਹੋ ਚੁੱਕੀ ਹੈ। ਹੁਣ ਉਹ ਇਕ ਹੋਰ ਵਿਆਹ ਕਰਨਾ ਚਾਹੁੰਦਾ ਹੈ। ਮੀਥਾ ਮੁਤਾਬਕ,''ਮੇਰੇ ਫਾਲੋਅਰਜ਼ ਚਾਹੁੰਦੇ ਹਨ ਕਿ ਮੈਂ ਇਕ ਹੋਰ ਵਿਆਹ ਕਰਾਂ। ਇਸ ਲਈ ਆਪਣੇ ਲਈ ਲਾੜੀ ਲਭ ਰਿਹਾ ਹਾਂ। ਮੇਰੀ ਖਾਹਿਸ਼ ਹੈ ਕਿ ਮੇਰੀ ਨਵੀਂ ਲਾੜੀ ਹਿੰਦੁਸਤਾਨ ਤੋਂ ਹੋਵੇ।''


author

Vandana

Content Editor

Related News