ਪਾਕਿ : ਪੋਲੀਓ ਮੁਹਿੰਮ ਵਿਰੁੱਧ ਗਲਤ ਪ੍ਰਚਾਰ ਕਰਨ ''ਤੇ 7 ਸਕੂਲ ਬੰਦ

05/30/2019 2:23:21 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪੱਛਮੀ-ਉੱਤਰੀ ਖੈਬਰ ਪਖਤੂਨਖਵਾ ਸੂਬੇ ਦੇ 7 ਨਿੱਜੀ ਸਕੂਲਾਂ ਨੂੰ ਪੋਲੀਓ ਮੁਹਿੰਮ ਵਿਰੁੱਧ ਗਲਤ ਪ੍ਰਚਾਰ ਕਰਨ ਅਤੇ ਮਰੀਜ਼ਾਂ ਨੂੰ ਟੀਕਾਕਰਣ ਟੀਮ ਨਾਲ ਸਹਿਯੋਗ ਨਾ ਕਰਨ 'ਤੇ ਬੰਦ ਕਰ ਦਿੱਤਾ ਗਿਆ। ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜੀਰੀਆ ਉਨ੍ਹਾਂ ਦੇਸ਼ਾਂ ਵਿਚ ਹਨ ਜੋ ਹਾਲੇ ਵੀ ਪੋਲੀਓ ਮੁਕਤ ਨਹੀਂ ਹੋਏ ਹਨ। ਸਰੀਰ ਦੇ ਕਿਸੇ ਵੀ ਹਿੱਸੇ ਨੂੰ ਕਮਜ਼ੋਰ ਕਰ ਦੇਣ ਵਾਲੀ ਇਸ ਬੀਮਾਰੀ ਦੇ ਖਾਤਮੇ ਦੀਆਂ ਕੋਸ਼ਿਸ਼ਾਂ ਨੂੰ ਅੱਤਵਾਦੀਆਂ ਨੇ ਟੀਕਾਕਰਣ ਟੀਮਾਂ ਨੂੰੰ ਖਤਰਨਾਕ ਰੂਪ ਨਾਲ ਨਿਸ਼ਾਨਾ ਬਣਾ ਕੇ ਰੁਕਾਵਟ ਪਾਈ। 

ਹਾਲ ਹੀ ਦੇ ਸਾਲਾਂ ਵਿਚ ਅੱਤਵਾਦੀ ਇਨ੍ਹਾਂ ਮੁਹਿੰਮਾਂ ਦਾ ਇਹ ਕਹਿ ਕੇ ਵਿਰੋਧ ਕਰਦੇ ਰਹੇ ਹਨ ਕਿ ਪੋਲੀਓ ਦੀਆਂ ਬੂੰਜਾਂ ਜਣਨ ਸਮਰੱਥਾ ਨੂੰ ਪ੍ਰਭਾਵਿਤ ਕਰਦੀਆਂ ਹਨ। ਪੋਲੀਓ ਖਾਤਮੇ ਪ੍ਰੋਗਰਾਮ 'ਤੇ ਪ੍ਰਧਾਨ ਮੰਤਰੀ ਇਮਾਰਨ ਖਾਨ ਦੇ ਪ੍ਰਮੁੱਖ ਦੂਤ ਬਾਬਰ ਬਿਨ ਅਤਾ ਨੇ ਬੁੱਧਵਾਰ ਨੂੰ ਟਵੀਟ ਕੀਤਾ,'' ਖੈਬਰ ਪਖਤੂਨਖਵਾ ਦੀ ਸਰਕਾਰ ਨੇ ਇਨ੍ਹਾਂ ਸਕੂਲਾਂ ਦੇ ਪ੍ਰਬੰਧਨ ਨੂੰ ਪੋਲੀਓ ਟੀਕਾਕਰਣ ਵਿਰੁੱਧ ਨਫਰਤ ਫੈਲਾਉਣ ਦਾ ਦੋਸ਼ੀ ਪਾਇਆ। ਉਨ੍ਹਾਂ ਨੇ ਕਿਹਾ ਇਹ ਸਕੂਲ ਮਾਸੂਮ ਪਰਿਵਾਰਾਂ ਨੂੰ ਹਿੰਸਾ ਲਈ ਉਕਸਾਉਣ ਲਈ ਜ਼ਿੰਮੇਵਾਰ ਹਨ ਜਿਸ ਨਾਲ ਪੋਲੀਓ ਟੀਮਾਂ 'ਤੇ ਹਮਲੇ ਹੁੰਦੇ ਸਨ ਅਤੇ ਸਾਮੂਹਿਕ ਅਸ਼ਾਂਤੀ ਫੈਲਦੀ ਸੀ।''


Vandana

Content Editor

Related News