ਪਾਕਿ : ਘਰ ਦੀ ਛੱਤ ਡਿੱਗਣ ਕਾਰਨ 3 ਬੱਚਿਆਂ ਦੀ ਮੌਤ

06/18/2020 5:23:52 PM

ਇਸਲਾਮਾਬਾਦ (ਭਾਸ਼ਾ):: ਉੱਤਰੀ-ਪੱਛਮੀ ਪਾਕਿਸਤਾਨ ਵਿਚ ਵੀਰਵਾਰ ਨੂੰ ਇਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 3 ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਖੈਬਰ-ਪਖਤੂਨਖਵਾ ਸੂਬੇ ਵਿਚ ਸਵਾਲ ਜ਼ਿਲ੍ਹੇ ਦੇ ਨੋਖਰਾ ਇਲਾਕੇ ਵਿਚ ਵਾਪਰੀ।ਪੁਲਸ ਨੇ ਕਿਹਾ ਕਿ ਤਿੰਨੇ ਬੱਚੇ ਛੱਤ ਦੇ ਮਲਬੇ ਵਿਚ ਦੱਬੇ ਗਏ ਜਦਕਿ ਇਕ ਮਹਿਲਾ ਸਮੇਤ 3 ਹੋਰ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ : ਮਦਰਸੇ 'ਚ ਧਮਾਕਾ, 10 ਵਿਦਿਆਰਥੀਆਂ ਦੀ ਮੌਤ


Vandana

Content Editor

Related News