ਬੈਂਕਾਕ ''ਚ FATF ਸਾਹਮਣੇ ਅੱਜ ਪੇਸ਼ ਹੋਵੇਗਾ ਪਾਕਿਸਤਾਨ

09/08/2019 3:46:52 PM

ਇਸਲਾਮਾਬਾਦ (ਬਿਊਰੋ)— ਅੱਤਵਾਦੀ ਫੰਡਿੰਗ ਮਾਮਲੇ ਵਿਚ ਪਾਕਿਸਤਾਨ ਦੀ 20 ਮੈਂਬਰੀ ਆਰਥਿਕ ਟੀਮ ਅੱਜ ਬੈਂਕਾਕ ਵਿਚ ਵਿੱਤੀ ਕਾਰਵਾਈ ਟਾਸਕ ਫੋਰਸ (FATF), ਏਸ਼ੀਆ ਪੈਸੀਫਿਕ ਗਰੁੱਪ (APG) ਦੇ ਸਾਹਮਣੇ ਪੇਸ਼ ਹੋਵੇਗੀ। ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਗੱਲਬਾਤ ਲਈ ਪਾਕਿਸਤਾਨ ਨਾਲ ਇਹ ਬੈਠਕ ਆਯੋਜਿਤ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਅੱਤਵਾਦੀ ਫੰਡਿੰਗ ਮਾਮਲੇ ਵਿਚ ਪਾਕਿਸਤਾਨ ਨੂੰ ਬਲੈਕਲਿਸਟ ਸੂਚੀ ਵਿਚ ਪਾਏ ਜਾਣ ਦਾ ਡਰ ਸਤਾ ਰਿਹਾ ਹੈ।

ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਟੀਮ ਵਿਚ ਆਰਥਿਕ ਮਾਮਲਿਆਂ ਦੇ ਫੈਡਰਲ ਮੰਤਰੀ ਹਮਾਦ ਅਜ਼ਹਰ, ਫੈਡਰਲ ਜਾਂਚ ਏਜੰਸੀ, ਸਟੇਟ ਬੈਂਕ, ਫੈਡਰਲ ਬੋਰਡ ਆਫ ਰੈਵੇਨਿਊ, ਸਿਕਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਆਫ ਪਾਕਿਸਤਾਨ, ਐਂਟੀ ਨਾਰਕੋਟਿਕਸ ਫੋਰਸ ਅਤੇ ਖੁਫੀਆ ਏਜੰਸੀਆਂ ਦੇ ਪ੍ਰਤੀਨਿਧੀ ਸ਼ਾਮਲ ਹਨ। ਰਿਪੋਰਟ ਵਿਚ ਦੱਸਿਆ ਗਿਆ ਕਿ ਪਾਕਿਸਤਾਨ ਅਤੇ ਐੱਫ.ਏ.ਟੀ.ਐੱਫ. ਵਿਚਾਲੇ ਇਹ ਵਾਰਤਾ ਐਤਵਾਰ ਨੂੰ ਸ਼ੁਰੂ ਹੋਵੇਗੀ ਅਤੇ ਸੋਮਵਾਰ ਨੂੰ ਖਤਮ ਹੋਵੇਗੀ। ਵਾਰਤਾ ਦਾ ਨਤੀਜਾ 13 ਸਤੰਬਰ ਤੱਕ ਜਾਰੀ ਕੀਤਾ ਜਾਵੇਗਾ, ਜਿਸ ਵਿਚ ਤੈਅ ਹੋਵੇਗਾ ਕਿ ਪਾਕਿਸਤਾਨ ਦਾ ਨਾਮ ਗ੍ਰੇ ਸੂਚੀ ਵਿਚ ਰਹੇਗਾ ਜਾਂ ਫਿਰ ਇਸ ਨੂੰ ਬਲੈਕਲਿਸਟ ਵਿਚ ਜੋੜਿਆ ਜਾਵੇਗਾ।


Vandana

Content Editor

Related News