ਪਾਕਿਸਤਾਨ ’ਚ ਬੰਬ ਧਮਾਕਾ, 2 ਲੋਕਾਂ ਦੀ ਮੌਤ ਤੇ 5 ਜ਼ਖਮੀ

Monday, Dec 20, 2021 - 03:48 PM (IST)

ਪਾਕਿਸਤਾਨ ’ਚ ਬੰਬ ਧਮਾਕਾ, 2 ਲੋਕਾਂ ਦੀ ਮੌਤ ਤੇ 5 ਜ਼ਖਮੀ

ਇਸਲਾਮਾਬਾਦ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ਜ਼ਿਲ੍ਹੇ ਵਿਚ ਇਕ ਧਮਾਕੇ ਤੋਂ ਬਾਅਦ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਮੀਡੀਆ ਨੇ ਐਤਵਾਰ ਨੂੰ ਪੁਲਸ ਦੇ ਹਵਾਲੇ ਤੋਂ ਰਿਪੋਰਟ ਦਿੱਤੀ। ਇਕ ਨਿਊਜ਼ ਏਜੰਸੀ ਨੇ ਪੁਲਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਰਾਜਨੀਤਕ ਪਾਰਟੀ ਦੇ ਵਰਕਰਾਂ ਨੂੰ ਲੈ ਕੇ ਜਾ ਰਿਹਾ ਵਾਹਨ ਬਾਜੌਰ ਜ਼ਿਲ੍ਹੇ ਦੇ ਕਮਰ ਸਰ ਇਲਾਕੇ ’ਚੋਂ ਲੰਘ ਰਿਹਾ ਸੀ ਤਾਂ ਇਕ ਵਿਸਫੋਟਕ ਯੰਤਰ ਵਿਚ ਧਮਾਕਾ ਹੋਇਆ। 
ਏਜੰਸੀ ਨੇ ਦੱਸਿਆ ਕਿ ਸੁਰੱਖਿਆ ਫੋਰਸ ਅਤੇ ਬਚਾਅ ਟੀਮਾਂ ਨੇ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਿੱਥੇ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।


author

Tanu

Content Editor

Related News