ਪਾਕਿਸਤਾਨ ’ਚ ਮਹਿੰਗਾਈ ਦੇ ਵਿਰੋਧ ''ਚ 15 ਦਿਨਾਂ ਰਾਸ਼ਟਰਵਿਆਪੀ ਪ੍ਰਦਰਸ਼ਨ ਸ਼ੁਰੂ

Friday, Oct 22, 2021 - 11:48 AM (IST)

ਪਾਕਿਸਤਾਨ ’ਚ ਮਹਿੰਗਾਈ ਦੇ ਵਿਰੋਧ ''ਚ 15 ਦਿਨਾਂ ਰਾਸ਼ਟਰਵਿਆਪੀ ਪ੍ਰਦਰਸ਼ਨ ਸ਼ੁਰੂ

ਰਾਵਲਪਿੰਡੀ- ਪਾਕਿਸਤਾਨ ਵਿਚ ਪੈਟਰੋਲੀਅਮ ਉਤਪਾਦ ਅਤੇ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਸਬੰਧੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ ਖ਼ਿਲਾਫ਼ ਪਾਕਿਸਤਾਨ ਮੂਵਮੈਂਟ (ਪੀ. ਡੀ. ਐੱਮ.) ਨੇ ਪੰਜਾਬ ਸੂਬੇ ਦੇ ਰਾਵਲਪਿੰਡੀ ਤੋਂ 15 ਦਿਨਾਂ ਰਾਸ਼ਟਰਵਿਆਪੀ ਵਿਰੋਧ ਸ਼ੁਰੂ ਕੀਤਾ।

ਰਾਵਲਪਿੰਡੀ ਦੇ ਮੇਅਰ ਸਰਦਾਰ ਨਸੀਮ ਖਾਨ ਅਤੇ ਜੇ.ਯੂ.ਆਈ.-ਐੱਫ. ਦੇ ਨੇਤਾ ਡਾਕਟਰ ਜ਼ਿਆਉਰ ਰਹਿਮਾਨ ਦੀ ਅਗਵਾਈ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲੁਰ ਰਹਿਮਾਨ (ਜੇ.ਯੂ.ਆਈ.-ਐੱਫ.) ਦੇ ਸਿਆਸੀ ਵਰਕਰ ਰਾਵਲਪਿੰਡੀ ਪ੍ਰੈੱਸ ਕਲੱਬ ਦੇ ਸਾਹਮਣੇ ਇਕੱਠੇ ਹੋਏ। ਸਾਬਕਾ ਮੰਤਰੀ ਮਰੀਅਮ ਔਰੰਗਜ਼ੇਬ, ਤਾਹਿਰਾ ਔਰੰਗਜ਼ੇਬ, ਦਾਨਿਆਲ ਚੌਧਰੀ ਅਤੇ ਹਨੀਫ਼ ਅੱਬਾਸੀ ਨੇ ਵੀ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਨੇਤਾਵਾਂ ਦੇ ਪੱਖ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਅੰਦਰੂਨੀ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦੇ ਖ਼ਿਲਾਫ਼ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ‘ਆਈ. ਐੱਮ. ਐੱਫ. ਹਾਏ-ਹਾਏ’ ਦੇ ਨਾਅਰੇ ਵੀ ਲਗਾਏ।


author

cherry

Content Editor

Related News