ਪਾਕਿ : 13 ਮਹੀਨਿਆਂ ''ਚ 125 ਬੀਬੀਆਂ ਨੇ ਕੀਤੀ ਖੁਦਕੁਸ਼ੀ

02/14/2021 5:03:58 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸਥਿਤ ਥਾਰਪਾਰਕਰ ਜ਼ਿਲ੍ਹੇ ਵਿਚ ਮੁੱਖ ਤੌਰ 'ਤੇ ਗਰੀਬੀ ਅਤੇ ਸਮਾਜਿਕ ਅਸਮਾਨਤਾ ਕਾਰਨ ਘੱਟੋ ਘੱਟ 25 ਬੀਬੀਆਂ ਨੇ ਖੁਦਕੁਸ਼ੀ ਕੀਤੀ। ਇੱਕ ਮੀਡੀਆ ਰਿਪੋਰਟ ਵਿਚ ਐਤਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਜੀਓ ਨਿਊਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਅੰਕੜਾ ਮਿੱਠੀ ਵਿਖੇ ਆਯੋਜਿਤ ਇਕ ਵਰਕਸ਼ਾਪ ਦੌਰਾਨ ਸਾਹਮਣੇ ਆਇਆ। ਇਸ ਵਰਕਸ਼ਾਪ ਵਿਚ ਜਿੱਥੇ ਮਨੋਵਿਗਿਆਨੀਆਂ, ਸਿਵਲ ਸੁਸਾਇਟੀ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਉਹਨਾਂ ਕਾਰਨਾਂ ਅਤੇ ਸਮੱਸਿਆਵਾਂ 'ਤੇ ਵਿਚਾਰ ਵਟਾਂਦਰੇ ਕੀਤੇ ਜਿਸ ਕਾਰਨ ਜ਼ਿਲ੍ਹੇ ਵਿਚ ਬੀਬੀਆਂ ਨੂੰ ਆਪਣੀ ਜਾਨ ਲੈਣ ਲਈ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਅਹਿਮਦੀ ਡਾਕਟਰ ਦਾ ਗੋਲੀ ਮਾਰ ਕੇ ਕਤਲ

ਵਰਕਸ਼ਾਪ ਦੇ ਇੱਕ ਭਾਗੀਦਾਰ ਨੇ ਖੁਲਾਸਾ ਕੀਤਾ ਕਿ ਪਿਛਲੇ ਇੱਕ ਸਾਲ ਵਿਚ 100 ਤੋਂ ਵੱਧ ਬੀਬੀਆਂ ਨੇ ਖੁਦਕੁਸ਼ੀ ਕੀਤੀ ਹੈ। ਵਰਕਸ਼ਾਪ ਵਿਚ ਇਸ ਮੁੱਦੇ 'ਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਕਿ ਕਿਵੇਂ ਇੱਕ ਪਾਸੇ ਥਾਰਪਾਰਕਰ ਦੇ ਲੋਕ, ਖ਼ਾਸਕਰ ਬੀਬੀਆਂ ਅਤੇ ਬੱਚੇ ਵੱਖ-ਵੱਖ ਬੀਮਾਰੀਆਂ ਨਾਲ ਆਪਣੀਆਂ ਜਾਨਾਂ ਗੁਆ ਰਹੇ ਹਨ, ਉੱਥੇ ਦੂਜੇ ਪਾਸੇ ਗਰੀਬੀ ਅਤੇ ਰੀਤੀ ਰਿਵਾਜ ਵੀ ਨੌਜਵਾਨ ਬੀਬੀਆਂ ਨੂੰ ਆਪਣੀ ਜਾਨ ਲੈਣ ਲਈ ਮਜਬੂਰ ਕਰ ਰਹੇ ਹਨ। ਥਾਰਪਾਰਕਰ ਜ਼ਿਲ੍ਹਾ ਸਿੰਧ ਸੂਬੇ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਅਤੇ ਇਹ ਪਾਕਿਸਤਾਨ ਵਿਚ ਸਭ ਤੋਂ ਵੱਡੀ ਹਿੰਦੂ ਆਬਾਦੀ ਦਾ ਹਿੱਸਾ ਵੀ ਹੈ ਪਰ ਇਸ ਵਿਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀ ਸਭ ਤੋਂ ਘੱਟ ਮਨੁੱਖੀ ਵਿਕਾਸ ਸੂਚਕ (Human Development Index) ਦਰਜਾਬੰਦੀ ਵੀ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਦੀ 87 ਪ੍ਰਤੀਸ਼ਤ ਆਬਾਦੀ ਗਰੀਬੀ ਹੇਠ ਹੈ।


Vandana

Content Editor

Related News