ਪਾਕਿ ਨੇ ਸਿਓਲ ਨੂੰ ਆਪਣੇ ਰੇਲਵੇ ''ਚ ਨਿਵੇਸ਼ ਕਰਨ ਲਈ ਮਾਰੇ ਤਰਲੇ

Wednesday, Sep 04, 2019 - 05:11 PM (IST)

ਪਾਕਿ ਨੇ ਸਿਓਲ ਨੂੰ ਆਪਣੇ ਰੇਲਵੇ ''ਚ ਨਿਵੇਸ਼ ਕਰਨ ਲਈ ਮਾਰੇ ਤਰਲੇ

ਇਸਲਾਮਾਬਾਦ— ਮੰਦੇਹਾਲ ਪਾਕਿਸਤਾਨ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਸੁਧਾਰਨ ਲਈ ਲਗਾਤਾਰ ਹੱਥ-ਪੈਰ ਮਾਰ ਰਿਹਾ ਹੈ। ਹੁਣ ਇਸੇ ਕੋਸ਼ਿਸ਼ ਦੇ ਤਹਿਤ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਦੱਖਣੀ ਕੋਰੀਆ ਨੂੰ ਪਾਕਿਸਤਾਨ ਰੇਲਵੇ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। 

ਰਾਸ਼ਿਦ ਨੇ ਆਪਣੇ ਦੱਖਣੀ ਕੋਰੀਆ ਦੇ ਹਮਰੁਤਬਾ ਹੁਆਂਗ ਸਿਓਂਗ ਕਿਯੂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਦੱਖਣੀ ਕੋਰੀਆ ਦੀ ਤਰਜ਼ 'ਤੇ ਪਾਕਿਸਤਾਨ ਰੇਲਵੇ ਨੂੰ ਇਕ ਆਧੁਨਿਕ ਟ੍ਰਾਂਸਪੋਰਟ ਸੰਸਥਾ 'ਚ ਬਦਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਰੀਆ ਦੇ ਪੇਸ਼ੇਵਰ ਤਜ਼ਰਬੇ ਤੋਂ ਲਾਭ ਲੈਣਾ ਚਾਹੁੰਦਾ ਹੈ। ਰੇਡੀਓ ਪਾਕਿਸਤਾਨ ਮੁਤਾਬਕ ਇਸਲਾਮਾਬਾਦ ਅਗਲੇ ਪੰਜ ਸਾਲਾਂ 'ਚ ਆਪਣੇ 1872 ਕਿਲੋਮੀਟਰ ਦੇ ਰੇਲ ਟ੍ਰੈਕ ਨੂੰ ਕਰਾਚੀ ਤੋਂ ਪਿਸ਼ਾਵਰ ਤੱਕ ਅਪਗ੍ਰੇਡ ਕਰਨ ਦਾ ਪ੍ਰੋਜੈਕਟ ਤਿਆਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੀਆ ਦੀਆਂ ਨਿੱਜੀ ਕੰਪਨੀਆਂ ਨੂੰ ਇਸ ਮੈਗਾ ਪ੍ਰਾਜੈਕਟ ਦਾ ਹਿੱਸਾ ਬਣਨਾ ਚਾਹੀਦਾ ਹੈ।

ਮੰਤਰੀ ਨੇ ਕਿਹਾ ਕਿ ਪਾਕਿਸਤਾਨ ਰੇਲਵੇ ਗਵਾਦਰ ਬੰਦਰਗਾਹ ਨੂੰ ਰੇਲ ਨੈੱਟਵਰਕ ਰਾਹੀਂ ਪਾਕਿਸਤਾਨ ਦੇ ਹੋਰ ਸ਼ਹਿਰਾਂ ਨਾਲ ਜੋੜਨ ਲਈ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰੇਲਵੇ ਨੂੰ ਤੁਰਕੀ ਤੇ ਚੀਨ ਰਾਹੀਂ ਯੂਰਪੀਅਨ ਰੇਲ ਨੈੱਟਵਰਕ ਨਾਲ ਜੋੜਨ ਦੀ ਯੋਜਨਾ ਬਣਾ ਰਹੇ ਹਾਂ।


author

Baljit Singh

Content Editor

Related News