ਪਾਕਿ ਯੂਨੀਵਰਸਿਟੀ ਦਾ ਪ੍ਰੋਫੈਸਰ ਈਸ਼ਨਿੰਦਾ ਦੇ ਦੋਸ਼ਾਂ ''ਚ ਗਿ੍ਰਫਤਾਰ

Thursday, Jun 11, 2020 - 01:41 AM (IST)

ਪਾਕਿ ਯੂਨੀਵਰਸਿਟੀ ਦਾ ਪ੍ਰੋਫੈਸਰ ਈਸ਼ਨਿੰਦਾ ਦੇ ਦੋਸ਼ਾਂ ''ਚ ਗਿ੍ਰਫਤਾਰ

ਕਰਾਚੀ - ਪਾਕਿਸਤਾਨ ਵਿਚ ਇਕ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਨੂੰ ਬੁੱਧਵਾਰ ਨੂੰ ਈਸ਼ਨਿੰਦਾ ਦੇ ਦੋਸ਼ਾਂ ਵਿਚ ਗਿ੍ਰਫਤਾਰ ਕਰ ਲਿਆ ਗਿਆ। ਸਿੰਧ ਦੇ ਖੈਰਪੁਰ ਇਲਾਕੇ ਵਿਚ ਸਥਿਤ ਸ਼ਾਹ ਅਬਦੁਲ ਲਤੀਫ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਜਿਦ ਸੂਮਰੂ ਨੂੰ ਅਲੀ ਮੁਰਾਦ ਇਲਾਕੇ ਵਿਚ ਉਨ੍ਹਾਂ ਦੇ ਘਰ ਤੋਂ ਗਿ੍ਰਫਤਾਰ ਕਰ ਲਿਆ ਗਿਆ। ਸੂਮਰੂ ਦੇ ਦੋਸਤ ਅਤੇ ਖੈਰਪੁਰ ਬਾਰ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਵਕੀਲ ਫਿਆਜ਼ ਖਾਮਿਸਾਨੀ ਨੇ ਆਖਿਆ ਕਿ ਸਾਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਸਰਕਾਰ ਦੀ ਇਕ ਸ਼ਿਕਾਇਤ 'ਤੇ ਈਸ਼ ਨਿੰਦਾ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਸੂਮਰੂ ਸਮਾਜਿਕ ਵਰਕਰ ਅਤੇ ਲੇਖਕ ਵੀ ਹਨ ਅਤੇ ਸਿੰਧੀ-ਮੁਜ਼ਾਹਿਰ ਏਕਤਾ 'ਤੇ ਆਪਣੀਆਂ ਕਿਤਾਬਾਂ ਲਈ ਜਾਣੇ ਜਾਂਦੇ ਹਨ। ਸਮਾਜਿਕ ਵਰਕਰਾਂ ਅਤੇ ਲੇਖਕਾਂ ਨੇ ਉਨ੍ਹਾਂ ਦੀ ਗਿ੍ਰਫਤਾਰੀ ਦੀ ਆਲੋਚਨਾ ਕਰਦੇ ਹੋਏ ਜਾਂਚ ਦੀ ਮੰਗ ਕੀਤੀ ਹੈ।


author

Khushdeep Jassi

Content Editor

Related News