ਪਾਕਿ ਯੂਨੀਵਰਸਿਟੀ ਦਾ ਫਰਮਾਨ, ਅਲਗ ਬੈਠਣ ਵਿਦਿਆਰਥੀ-ਵਿਦਿਆਰਥਣ

Monday, Sep 16, 2019 - 03:03 AM (IST)

ਪਾਕਿ ਯੂਨੀਵਰਸਿਟੀ ਦਾ ਫਰਮਾਨ, ਅਲਗ ਬੈਠਣ ਵਿਦਿਆਰਥੀ-ਵਿਦਿਆਰਥਣ

ਇਸਲਾਮਾਬਾਦ - ਪਾਕਿਸਤਾਨ ਦੀ ਇਕ ਯੂਨੀਵਰਸਿਟੀ ਨੇ ਕਲਾਸਾਂ 'ਚ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਇਕੱਠੇ ਬੈਠਣ ਅਤੇ ਉਨ੍ਹਾਂ ਦੇ ਅਕਾਦਮਿਕ ਕਾਰਜ ਸਮੂਹ ਬਣਾਉਣ ਤੋਂ ਇਨਕਾਰ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਜਾਣਕਾਰੀ ਮੀਡੀਆ 'ਚ ਆਈ ਇਕ ਖਬਰ 'ਚ ਦਿੱਤੀ ਗਈ ਹੈ। ਜਿਓ ਨਿਊਜ਼ ਦੀ ਖਬਰ ਮੁਤਾਬਰ ਬਹਿਰੀਆ ਯੂਨੀਵਰਸਿਟੀ ਨੇ ਰਜਿਸਟ੍ਰਾਰ ਵੱਲੋਂ ਜਾਰੀ ਇਕ ਬਿਆਨ 'ਚ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵਿਦਿਆਰਥੀ ਅਤੇ ਵਿਦਿਆਰਥਣਾਂ ਛੁੱਟੀਆਂ ਦੌਰਾਨ ਸਫਰਾਂ ਲਈ ਵੀ ਵਖੋਂ-ਵੱਖ ਵਿਵਸਥਾ ਕਰਨ ਅਤੇ ਵਿਦਿਆਰਥੀ-ਵਿਦਿਆਰਥਣਾਂ ਦੇ ਇਕੱਠੇ ਅਕਾਦਮਿਕ ਕਾਰਜ ਸਮੂਹ ਨਾ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ।

ਇਸ ਅਜੀਬੋ-ਗਰੀਬ ਬਿਆਨ 'ਚ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਦਾ ਯੂਨੀਵਰਸਿਟੀ ਦੀ ਇਕ ਕੈਂਪਸ ਤੋਂ ਦੂਜੇ ਕੈਂਪਸ ਤੱਕ ਆਉਣਾ-ਜਾਣਾ ਵੀ ਘੱਟ ਕਰਨ ਨੂੰ ਆਖਿਆ ਗਿਆ ਹੈ। ਯੂਨੀਵਰਸਿਟੀ ਨੇ ਕਲਾਸਾਂ ਵਿਚਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੀ ਬ੍ਰੇਕ ਨੂੰ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਖਬਰ 'ਚ ਆਖਿਆ ਗਿਆ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਜਾਣਕਾਰੀ ਦੇਸ਼ 'ਚ ਬਹਿਰੀਆ ਯੂਨੀਵਰਸਿਟੀ ਦੇ ਸਾਰੇ ਕੈਂਪਸ 'ਤੇ ਲਾਗੂ ਹੋਵੇਗੀ ਜਾਂ ਇਹ ਸ਼ਹਿਰ ਦੇ ਸਿਰਫ ਇਕ ਕੈਂਪਸ ਤੱਕ ਸੀਮਤ ਹੈ।


author

Khushdeep Jassi

Content Editor

Related News