ਭਾਰਤੀ ਕਣਕ ਨੂੰ ਪਾਕਿਸਤਾਨ ’ਚੋਂ ਲੰਘਣ ਦੀ ਅਫ਼ਗਾਨਿਸਤਾਨ ਦੀ ਬੇਨਤੀ ’ਤੇ ਵਿਚਾਰ ਕਰਨਗੇ ਇਮਰਾਨ ਖਾਨ

Saturday, Nov 13, 2021 - 03:33 PM (IST)

ਇਸਲਾਮਾਬਾਦ (ਭਾਸ਼ਾ) : ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਜ਼ਰੀਏ ਭਾਰਤੀ ਕਣਕ ਦੀ ਢੋਆ-ਢੁਆਈ ਨੂੰ ਇਜਾਜ਼ਤ ਦੇਣ ਦੀ ਅਫ਼ਗਾਨਿਸਤਾਨ ਦੀ ਬੇਨਤੀ ’ਤੇ ਵਿਚਾਰ ਕਰਨਗੇ ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਜੰਗ ਪ੍ਰਭਾਵਿਤ ਦੇਸ਼ ਦੇ ਲੋਕਾਂ ਦੇ ਸਾਹਮਣੇ ਆ ਰਹੇ ਮਨੁੱਖੀ ਸੰਕਟ ਨੂੰ ਰੋਕਣ ਲਈ ਆਪਣੀ ਸਮੂਹਕ ਜ਼ਿੰਮੇਦਾਰੀ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ, ਜਦੋਂ ਅਫ਼ਗਾਨਿਸਤਾਨ ਦੇ ਵਿਦਸ਼ ਮੰਤਰੀ ਆਮਿਰ ਖਾਨ ਮੁਤਕੀ ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਬੁੱਧਵਾਰ ਨੂੰ ਪਾਕਿਸਤਾਨ ਪਹੁੰਚੇ ਅਤੇ ਉਹ 20 ਮੈਂਬਰੀ ਉਚ ਪੱਧਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਭੁੱਖਮਰੀ ਦਾ ਖ਼ਤਰਾ, ਭਾਰਤ ਨੂੰ ਅਨਾਜ ਪਹੁੰਚਾਉਣ ਤੋਂ ਰੋਕ ਰਿਹੈ ਪਾਕਿਸਤਾਨ

ਖਾਨ ਨੇ ਕਿਹਾ, ‘ਅਸੀਂ ਭਾਰਤੀ ਕਣਕ ਨੂੰ ਪਾਕਿਸਤਾਨ ਜ਼ਰੀਏ ਜਾਣ ਦੇਣ ਦੇ ਆਪਣੇ ਅਫ਼ਗਾਨ ਭਰਾਵਾਂ ਦੀ ਬੇਨਤੀ ’ਤੇ ਵੀ ਵਿਚਾਰ ਕਰਾਂਗੇ।’ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੌਜੂਦਾ ਸੰਦਰਭ ਵਿਚ ਪਾਕਿਸਤਾਨ, ਭਾਰਤ ਵੱਲੋਂ ਦਿੱਤੀ ਗਈ ਕਣਕ ਨੂੰ ਮਨੁੱਖੀ ਉਦੇਸ਼ਾਂ ਲਈ ਅਸਾਧਾਰਨ ਆਧਾਰ ’ਤੇ ਪਾਕਿਸਤਾਨ ’ਚੋਂ ਲੰਘਣ ਦੇਣ ਦੀ ਅਫ਼ਗਾਨ ਭਰਾਵਾਂ ਦੀ ਬੇਨਤੀ ’ਤੇ ਵਿਚਾਰ ਕਰੇਗਾ।’ ਭਾਰਤ ਨੇ ਅਫ਼ਗਾਨ ਲੋਕਾਂ ਦੀ ਮਨੁੱਖੀ ਮਦਦ ਦੇਣ ਵਿਚ ਯੋਗਦਾਨ ਦਿੱਤਾ ਹੈ। ਇਸ ਵਿਚ ਪਿਛਲੇ ਦਹਾਕੇ ਤੋਂ ਲੈ ਕੇ ਹੁਣ ਤੱਕ ਅਫ਼ਗਾਨਿਸਤਾਨ ਨੂੰ 10 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਕਣਕ ਦੇਣਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਕੈਨੇਡਾ ਹਰ ਮਹੀਨੇ ਦੇ ਰਿਹੈ 8500 ਤੋਂ ਵਧੇਰੇ ਭਾਰਤੀਆਂ ਨੂੰ PR, ਇਸ ਸਾਲ ਟੁੱਟਣਗੇ ਸਾਰੇ ਰਿਕਾਰਡ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News