ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਦੀ ਨਵੀਂ ਆਮਦ ਨੂੰ ਸਵੀਕਾਰ ਕਰੇ ਪਾਕਿਸਤਾਨ : ਸੰਯੁਕਤ ਰਾਸ਼ਟਰ
Sunday, Sep 19, 2021 - 11:18 AM (IST)
ਨਵੀਂ ਦਿੱਲੀ- ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲੋਪੋ ਗ੍ਰਾਂਡੀ ਨੇ ਪਾਕਿਸਤਾਨ ਤੋਂ ਅਫਗਾਨਿਸਤਾਨ ਦੇ ਸ਼ਰਨਾਰਥੀਆਂ ਦੀ ਨਵੀਂ ਆਮਦ ਨੂੰ ਸਵੀਕਾਰ ਕਰਨ ਲਈ ਕਿਹਾ। ਨਾਲ ਹੀ ਆਗਾਹ ਕੀਤਾ ਕਿ ਜੇਕਰ ਇਨ੍ਹਾਂ ਸ਼ਰਨਾਰਥੀਆਂ ਨੂੰ ਦਸਤਾਵੇਜਾਂ ਦੀ ਕਮੀ ਕਾਰਨ ਵਾਪਸ ਭੇਜ ਦਿੱਤਾ ਗਿਆ ਹੈ ਤਾਂ ਉਨ੍ਹਾਂ ਦੀਆਂ ਜਾਨਾਂ ਜ਼ੋਖਮ ਵਿਚ ਪੈ ਸਕਦੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਫਗਾਨਿਸਤਾਨ ਵਿਚ ਸੁਰੱਖਿਆ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ ਅਤੇ ਜੇਕਰ ਲੋੜੀਂਦੇ ਸੋਮੇ ਦਿੱਤੇ ਗਏ ਤਾਂ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਮਨੁੱਖੀ ਸਹਾਇਤਾ ਵਧਾਉਣ ਵਿਚ ਸਾਹਮਣੇ ਹੋਵੇਗੀ।