ਪਾਕਿਸਤਾਨ: ਪੰਜਾਬ ਸਰਕਾਰ ਟਰਾਂਸਜੈਂਡਰ ਲੋਕਾਂ ਲਈ ਸਥਾਪਤ ਕਰੇਗੀ ਪਹਿਲਾ ਸਰਕਾਰੀ ਸਕੂਲ
Wednesday, Jul 07, 2021 - 10:01 AM (IST)
ਲਾਹੌਰ (ਏਜੰਸੀ) : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਵਿਚ ਟਰਾਂਸਜੈਂਡਰ ਲੋਕਾਂ ਲਈ ਪਹਿਲਾ ਸਰਕਾਰੀ ਸਕੂਲ ਸਥਾਪਤ ਕਰਨ ਦਾ ਐਲਾਨ ਕੀਤਾ। ਸਾਲ 2018 ਵਿਚ ਇਕ ਗੈਰ ਸਰਕਾਰੀ ਸੰਗਠਨ (ਐਨ.ਜੀ.ਓ.) ਨੇ ਇੱਥੇ ਟਰਾਂਸਜੈਂਡਰ ਭਾਈਚਾਰੇ ਲਈ ਦੇਸ਼ ਦੀ ਪਹਿਲੀ ਵਿੱਦਿਅਕ ਅਤੇ ਕਿੱਤਾਮੁਖੀ ਸਿਖਲਾਈ ਸੰਸਥਾ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧੀਆਂ, ਪਾਕਿ ’ਚ ਪਾਣੀ ਦਾ ਸੰਕਟ, ਅਕਾਲ ਵਰਗੇ ਹਾਲਾਤ
ਪੰਜਾਬ ਦੇ ਸਿੱਖਿਆ ਮੰਤਰੀ ਡਾ. ਮੁਰਾਦ ਰਾਸ ਨੇ ਪੱਤਰਕਾਰਾਂ ਨੂੰ ਦੱਸਿਆ, ‘ਸਰਕਾਰ ਨੇ ਪੰਜਾਬ ਸੂਬੇ ਵਿਚ ਵੱਖ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਅਤੇ ਲਾਹੌਰ ਤੋਂ ਲੱਗਭਗ 350 ਕਿਲੋਮੀਟਰ ਦੂਰ ਮੁਲਤਾਨ ਸ਼ਹਿਰ ਵਿਚ ਇਸ ਤਰ੍ਹਾਂ ਦਾ ਪਹਿਲਾਂ ਸਕੂਲ ਜਲਦ ਹੀ ਸਥਾਪਤ ਕੀਤਾ ਜਾਏਗਾ।’
ਇਹ ਵੀ ਪੜ੍ਹੋ: ਖੋਜ ’ਚ ਵੱਡਾ ਦਾਅਵਾ, 130 ਸਾਲ ਤੱਕ ਜੀਅ ਸਕੇਗਾ ਇਨਸਾਨ, ਜਾਣੋ ਕਿਵੇਂ
ਮੰਤਰੀ ਨੇ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ ਦੀ ਅਗਵਾਈ ਵਾਲੀ ਸਰਕਾਰ ਨੂੰ ‘ਟਰਾਂਸਜੈਂਡਰ ਭਾਈਚਾਰੇ ਨੂੰ ਸਿੱਖਿਆ ਅਤੇ ਨੌਕਰੀਆਂ ਦੀ ਵਿਵਸਥਾ’ ਲਈ ਕਦਮ ਚੁੱਕਣ ਦਾ ਸਿਹਰਾ ਦਿੱਤਾ। ਲਾਹੌਰ ਵਿਚ ਟਰਾਂਸਜੈਂਡਰ ਭਾਈਚਾਰੇ ਲਈ ਨਿੱਜੀ ਸਕੂਲ ‘ਦਿ ਜੈਂਡਰ ਗਾਰਜੀਅਨ’ 15 ਫੈਕਲਟੀ ਮੈਂਬਰਾਂ ਨਾਲ ਪ੍ਰਾਇਮਰੀ ਪੱਧਰ ਤੋਂ ਸੀਨੀਅਰ ਸੈਕੰਡਰੀ ਪੱਧਰ ਤੱਕ 12 ਸਾਲ ਦੀ ਅਕਾਦਮਿਕ ਸਿੱਖਿਆ ਪ੍ਰਦਾਨ ਕਰਦਾ ਹੈ। ਇਸ ਦੇ 15 ਅਕਾਦਮਿਕ ਕਰਮਚਾਰੀਆਂ ਵਿਚੋਂ 3 ਟਰਾਂਸਜੈਂਡਰ ਭਾਈਚਾਰੇ ਤੋਂ ਹਨ।
ਇਹ ਵੀ ਪੜ੍ਹੋ: UAE ਦਾ ਵੱਡਾ ਐਲਾਨ, ਇਨ੍ਹਾਂ ਵਿਦਿਆਰਥੀਆਂ ਨੂੰ ਦੇਵੇਗਾ 10 ਸਾਲ ਦਾ ਵੀਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।