ਪਾਕਿ ਨੇ ਠੁਕਰਾਈ ਸਮਝੌਤਾ ਤੇ ਥਾਰ ਐਕਸਪ੍ਰੈੱਸ ਨੂੰ ਬਹਾਲ ਕਰਨ ਦੀ ਮੰਗ

08/18/2019 1:47:51 PM

ਇਸਲਾਮਾਬਾਦ— ਪਾਕਿਸਤਾਨ ਦੇ ਰੇਲਵੇ ਮੰਤਰਾਲੇ ਨੇ ਸਮਝੌਤਾ ਤੇ ਥਾਰ ਐਕਸਪ੍ਰੈੱਸ ਦੀ ਸਰਵਿਸ ਨੂੰ ਦੁਬਾਰਾ ਬਹਾਲ ਕਰਨ ਦੀ ਭਾਰਤ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਟਰੇਨਾਂ ਨੂੰ ਭਾਰਤ ਵਲੋਂ ਧਾਰਾ 370 ਖਤਮ ਕਰਕੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋ ਬਾਅਦ ਪਾਕਿਸਤਾਨ ਵਲੋਂ ਰੋਕ ਦਿੱਤਾ ਗਿਆ ਸੀ।

ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਮੁਤਾਬਕ ਭਾਰਤੀ ਰੇਲਵੇ ਅਧਿਕਾਰੀਆਂ ਵਲੋਂ ਪਾਕਿਸਤਾਨੀ ਰੇਲਵੇ ਨੂੰ ਅਪੀਲ ਕੀਤੀ ਗਈ ਸੀ ਕਿ ਇਨ੍ਹਾਂ ਦੋਵਾਂ ਟਰੇਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇ ਤੇ ਪਹਿਲੇ ਵਾਲੇ ਸਮੇਂ 'ਤੇ ਹੀ ਇਨ੍ਹਾਂ ਦੀ ਸਰਵਿਸ ਨੂੰ ਚਾਲੂ ਰੱਖਿਆ ਜਾਵੇ। ਦੱਸਣਯੋਗ ਹੈ ਕਿ ਸਮਝੌਤੇ ਐਕਸਪ੍ਰੈੱਸ ਲਾਹੌਰ ਤੋਂ ਅਟਾਰੀ ਤੇ ਵਿਚਾਲੇ ਤੇ ਥਾਰ ਐਕਸਪ੍ਰੈੱਸ ਕਰਾਚੀ ਤੋਂ ਰਾਜਸਥਾਨ ਦੇ ਮੁਨਾਬਾਵ ਵਿਚਾਲੇ ਚੱਲਦੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲ ਦੇ ਲਈ ਰੇਲਵੇ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ ਤੇ ਲਾਹੌਰ ਅਤੇ ਕਰਾਚੀ ਦੇ ਡਿਵੀਜ਼ਨਲ ਸੁਪਰੀਡੈਂਟਸ ਕੋਲ ਇਸ ਦੀ ਕਾਪੀ ਭੇਜੀ ਗਈ ਹੈ। ਸਮਝੌਤਾ ਐਕਸਪ੍ਰੈੱਸ ਹਫਤੇ 'ਚ ਦੋ ਦਿਨ, ਸੋਮਵਾਰ ਤੇ ਵੀਰਵਾਰ ਤੇ ਥਾਰ ਐਕਸਪ੍ਰੈੱਸ ਹਫਤੇ 'ਚ ਇਕ ਦਿਨ ਸ਼ੁੱਕਰਵਾਰ ਨੂੰ ਭਾਰਤ ਪਾਸੋਂ ਚੱਲਦੀਆਂ ਸਨ ਤੇ ਇਕ ਦਿਨ ਬਾਅਦ ਭਾਰਤ ਪਰਤਦੀਆਂ ਸਨ।


Baljit Singh

Content Editor

Related News