ਦੱਖਣੀ ਏਸ਼ੀਆ ਦੇ ਬਾਕੀ ਦੇਸ਼ਾਂ ਤੋਂ ਪਿੱਛੜਿਆ ਪਾਕਿ, HDI ''ਚ ਮਿਲਿਆ 152ਵਾਂ ਸਥਾਨ

02/21/2020 2:21:56 PM

ਇਸਲਾਮਾਬਾਦ- ਮਨੁੱਖੀ ਵਿਕਾਸ ਸੂਚੀ (ਐਚ.ਡੀ.ਆਈ.) 2019 ਵਿਚ 189 ਹੋਰ ਦੇਸ਼ਾਂ ਦੇ ਵਿਚਾਲੇ ਪਾਕਿਸਤਾਨ ਨੂੰ 152ਵੇਂ ਸਥਾਨ 'ਤੇ ਰੱਖਿਆ ਗਿਆ ਹੈ, ਜੋ ਦੱਖਣੀ ਏਸ਼ੀਆ ਦੇ ਹੋਰ ਸਾਰੇ ਖੇਤਰੀ ਦੇਸ਼ਾਂ ਦੀ ਤੁਲਨਾ ਵਿਚ ਸਭ ਤੋਂ ਹੇਠਾਂ ਹੈ। ਪਾਕਿਸਤਾਨ ਦੀ ਰੈਂਕਿੰਗ ਬੰਗਲਾਦੇਸ਼ ਤੇ ਭਾਰਤ ਸਣੇ ਦੱਖਣੀ ਏਸ਼ੀਆ ਦੇ ਐਚ.ਡੀ.ਆਈ. ਦੇ ਔਸਤ ਤੋਂ 13 ਫੀਸਦੀ ਘੱਟ ਹੈ।

ਹੌਲੀ ਹੋਈ ਪਾਕਿਸਤਾਨ ਦੇ ਵਿਕਾਸ ਦੀ ਰਫਤਾਰ
ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਐਚ.ਡੀ.ਆਈ. 2019 ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ 2000 ਤੋਂ 2015 ਤੱਕ ਵਿਕਾਸ ਕੀਤਾ ਪਰ ਬਾਅਦ ਵਿਚ ਇਸ ਦੀ ਰਫਤਾਰ ਹੌਲੀ ਹੋ ਗਈ। ਐਚ.ਡੀ.ਆਈ. ਪ੍ਰੋਗਰਾਮ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਵਲੋਂ ਸ਼ੁਰੂ ਕੀਤਾ ਗਿਆ ਸੀ।

2017 ਵਿਚ 151ਵੇਂ ਸਥਾਨ 'ਤੇ ਸੀ ਪਾਕਿਸਤਾਨ
2017 ਦੇ ਐਚ.ਡੀ.ਆਈ. ਵਿਚ ਪਾਕਿਸਤਾਨ 151ਵੇਂ ਸਥਾਨ 'ਤੇ ਰਿਹਾ ਸੀ। ਐਚ.ਡੀ.ਆਈ. ਵਿਚ 2000 ਤੋਂ 2015 ਤੱਕ 25 ਫੀਸਦੀ ਦੇ ਸੁਧਾਰ ਦੇ ਨਾਲ ਔਸਤ ਸਲਾਨਾ ਵਾਧਾ 1.2 ਫੀਸਦੀ ਰਿਹਾ ਪਰ ਉਸ ਤੋਂ ਬਾਅਦ ਪਾਕਿਸਤਾਨ ਦੇ ਵਿਕਾਸ ਦੀ ਰਫਤਾਰ ਹੌਲੀ ਹੋ ਗਈ। ਸਿੱਖਿਆ ਤੇ ਇਨਕਮ ਦੇ ਮਾਮਲਿਆਂ ਵਿਚ ਸੁਧਾਰ ਦੇ ਬਾਵਜੂਦ ਦੇਸ਼ ਦਾ ਐਚ.ਡੀ.ਆਈ. ਦੱਖਣੀ ਏਸ਼ੀਆ ਦੇ ਐਚ.ਡੀ.ਆਈ. ਦੇ ਔਸਤ ਤੋਂ 13 ਫੀਸਦੀ ਤੇ ਮੱਧਮ ਮਨੁੱਖੀ ਵਿਕਾਸ ਸ਼੍ਰੇਣੀ ਦੇ ਐਚ.ਡੀ.ਆਈ. ਤੋਂ 12 ਫੀਸਦੀ ਘੱਟ ਸੀ। ਦੱਖਣੀ ਏਸ਼ੀਆ ਤੇ ਹੋਰ ਮੱਧਮ ਐਚ.ਡੀ.ਆਈ. ਦੇਸ਼ਾਂ ਦੇ ਔਸਤ ਦੀ ਤੁਲਨਾ ਵਿਚ ਦੇਸ਼ ਵਿਚ ਸਿਹਤ ਤੇ ਸਿੱਖਿਆ ਵਿਚ ਅਸਮਾਨਤਾ ਦਾ ਫੀਸਦੀ ਵੀ ਜ਼ਿਆਦਾ ਸੀ।


Baljit Singh

Content Editor

Related News