ਪਾਕਿ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਨੇ ਸੈਕਰਾਮੈਂਟੋ ’ਚ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

Thursday, Jun 10, 2021 - 11:02 AM (IST)

ਸੈਕਰਾਮੈਂਟੋ (ਰਾਜ ਗੋਗਨਾ) — ਬੀਤੇ ਦਿਨ ਅਮਰੀਕਾ ਦੇ ਦੌਰੇ 'ਤੇ ਗਏ ਪਾਕਿਸਤਾਨ (ਪੰਜਾਬ) ਦੇ ਗਵਰਨਰ ਜਨਾਬ ਅਲੀ ਮੁਹੰਮਦ ਸਰਵਰ ਨੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ’ਚ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਅਤੇ ਨਨਕਾਣਾ ਸਾਹਿਬ ’ਚ ਪੰਜਾਬੀ ਯੂਨੀਵਰਸਿਟੀ ਬਣਾਉਣ ਲਈ ਧੰਨਵਾਦ ਕੀਤਾ।

ਇਸ ਮੌਕੇ ਵੱਖ-ਵੱਖ ਮਸਲਿਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਗਵਰਨਰ ਸਰਵਰ ਨੇ ਕਿਹਾ ਕਿ ਦੁਨੀਆ ਭਰ ’ਚ ਵੱਸਦੇ ਸਿੱਖ ਕਦੇ ਵੀ ਪਾਕਿਸਤਾਨ ਆ ਸਕਦੇ ਹਨ। ਉਨ੍ਹਾਂ ਲਈ ਵੀਜ਼ੇ ਦਾ ਖ਼ਾਸ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ। ਸਿੱਖਾਂ ਨੂੰ ਪੰਜ ਸਾਲ ਦਾ ਮਲਟੀਪਲ ਵੀਜ਼ਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ (ਸ਼ੱਬਾ) ਥਿਆੜਾ, ਹਰਬੰਸ ਸਿੰਘ ਪੰਮਾ, ਤਜਿੰਦਰ ਸਿੰਘ  ਦੋਸਾਂਝ,ਗੁਰਜਤਿੰਦਰ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਅਟਾਰਨੀ ਆਦਿ ਵੀ ਹਾਜ਼ਰ ਸਨ।


cherry

Content Editor

Related News