ਚੀਨ ਨੂੰ ਝਟਕਾ ਦੇਣ ਦੀ ਤਿਆਰੀ ''ਚ ਪਾਕਿ, ਟਿਕਟਾਕ ਬੈਨ ਕਰ ਸਕਦੇ ਨੇ PM ਇਮਰਾਨ ਖਾਨ

09/27/2020 12:48:55 AM

ਇਸਲਾਮਾਬਾਦ - ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਦੋਸਤ ਚੀਨ ਦੇ ਮਸ਼ਹੂਰ ਐਪ ਟਿਕਟਾਕ 'ਤੇ ਬੈਨ ਲਾਉਣ ਦੀ ਤਿਆਰੀ ਕਰ ਰਹੇ ਹਨ। ਉਨਾਂ ਦਾ ਮੰਨਣਾ ਹੈ ਕਿ ਇਸ ਐਪ ਕਾਰਨ ਪਾਕਿਸਤਾਨ ਵਿਚ ਕ੍ਰਾਇਮ ਅਤੇ ਅਸ਼ਲੀਲਤਾ ਵਧ ਰਹੀ ਹੈ। ਪਾਕਿਸਤਾਨੀ ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਕ ਜਾਂ ਦੋ ਵਾਰ ਨਹੀਂ ਸਗੋਂ 15 ਵਾਰ ਇਸ ਮੁੱਦੇ 'ਤੇ ਮੇਰੇ ਨਾਲ ਗੱਲਬਾਤ ਕਰ ਚੁੱਕੇ ਹਨ। ਉਨਾਂ ਨੂੰ ਇਸ ਐਪ ਤੋਂ ਡਾਟਾ ਸਕਿਓਰਿਟੀ ਦੀ ਚਿੰਤਾ ਨਹੀਂ ਹੈ, ਬਲਕਿ ਉਹ ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੀ ਅਸ਼ਲੀਲਤਾ ਕਾਰਨ ਟਿਕਟਾਕ ਸਮੇਤ ਕਈ ਐਪਸ 'ਤੇ ਬੈਨ ਲਾਉਣ 'ਤੇ ਵਿਚਾਰ ਕਰ ਰਹੇ ਹਨ।

ਟਿਕਟਾਕ ਨਾਲ ਦੇਸ਼ ਵਿਚ ਅਸ਼ਲੀਲਤਾ ਫੈਲਾਉਣ ਦਾ ਦੋਸ਼
ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਵਿਚ ਸ਼ਿਬਲੀ ਫਰਾਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਮੰਨਣਾ ਹੈ ਕਿ ਸਮਾਜ ਵਿਚ ਅਪਰਾਧ ਅਤੇ ਅਸ਼ਲੀਲਤਾ ਵਧ ਰਹੀ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਸਾਡੇ ਸਮਾਜਿਕ ਅਤੇ ਧਾਰਮਿਕ ਮੁੱਲਾਂ ਨੂੰ ਖਤਮ ਕਰ ਦੇਵੇ। ਇਸ ਟ੍ਰੈਂਡ ਨੂੰ ਤੁਰੰਤ ਰੋਕਣ ਦੀ ਜ਼ਰੂਰਤ ਹੈ। ਇਮਰਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਪਲੇਟਫਾਰਮ ਰਾਹੀਂ ਬਲਾਤਕਾਰ ਅਤੇ ਬੱਚਿਆਂ ਖਿਲਾਫ ਅਸ਼ਲੀਲਤਾ ਦੇ ਅਪਰਾਧ ਨੂੰ ਹਿਮਾਇਤ ਮਿਲ ਰਹੀ ਹੈ।

ਪ੍ਰਾਈਵੇਟ ਟੀ. ਵੀ. ਚੈਨਲਾਂ ਦੇ ਪ੍ਰਸਾਰਣ 'ਤੇ ਕੱਸੇਗਾ ਸ਼ਿਕੰਜਾ
ਉਨਾਂ ਕਿਹਾ ਕਿ ਇਮਰਾਨ ਖਾਨ ਦਾ ਜ਼ਿਆਦਾਤਰ ਸਮਾਂ ਯੂਰਪ ਅਤੇ ਅਮਰੀਕਾ ਵਿਚ ਬਤੀਤ ਹੋਇਆ ਹੈ। ਇਸ ਦੇ ਬਾਵਜੂਦ ਉਹ ਪਾਕਿਸਤਾਨ ਦੀ ਸੰਸਕ੍ਰਿਤੀ ਨੂੰ ਲੈ ਕੇ ਚਿੰਤਤ ਹਨ। ਉਹ ਫਿਰ ਤੋਂ ਸਾਡੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਪੀ. ਐੱਮ. ਇਮਰਾਨ ਖਾਨ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਤੁਰਕੀ ਅਤੇ ਈਰਾਨ ਵਿਚ ਟੀ. ਵੀ. ਚੈਨਲਾਂ ਦੇ ਪ੍ਰਸਾਰਣ 'ਤੇ ਸਰਕਾਰ ਦੇ ਅਧਿਕਾਰ ਹਨ, ਉਦਾਂ ਦੀ ਹੀ ਵਿਵਸਥਾ ਪਾਕਿਸਤਾਨ ਵਿਚ ਵੀ ਹੋਣੀ ਚਾਹੀਦੀ।

ਕੀ ਚੀਨੀ ਐਪ 'ਤੇ ਬੈਨ ਲਾ ਪਾਵੇਗਾ ਪਾਕਿਸਤਾਨ
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਲਈ ਟਿਕਟਾਕ 'ਤੇ ਬੈਨ ਲਾਉਣ 'ਤੇ ਵਿਚਾਰ ਕਰ ਰਹੇ ਹਨ। ਪਰ, ਕੀ ਉਨਾਂ ਨੂੰ ਇਹ ਪਤਾ ਨਹੀਂ ਹੈ ਕਿ ਇਸ ਐਪ ਦੀ ਮਲਕੀਅਤ ਚੀਨ ਦੀ ਕੰਪਨੀ () ਕੋਲ ਹੈ। ਪਾਕਿਸਤਾਨ 'ਤੇ ਪਹਿਲਾਂ ਤੋਂ ਹੀ ਚੀਨ ਦਾ ਅਰਬਾਂ ਦਾ ਕਰਜ਼ਾ ਹੈ। ਅਜਿਹੇ ਵਿਚ ਕੀ ਇਮਰਾਨ ਖਾਨ ਇਸ ਮਸ਼ਹੂਰ ਐਪ 'ਤੇ ਬੈਨ ਲਾ ਕੇ ਚੀਨ ਨੂੰ ਨਰਾਜ਼ ਕਰਨ ਦਾ ਜ਼ੋਖਣ ਚੁੱਕਣਗੇ।


Khushdeep Jassi

Content Editor

Related News