ਕੀ ਪਾਕਿ ਟੀਮ ਵਿਸ਼ਵ ਕੱਪ ਲਈ ਕਰੇਗੀ ਭਾਰਤ ਦਾ ਦੌਰਾ, PM ਸ਼ਰੀਫ ਦੇ ਇਸ ਫ਼ੈਸਲੇ ਨਾਲ ਵਧਿਆ ਸਸਪੈਂਸ

Saturday, Jul 08, 2023 - 03:40 PM (IST)

ਕੀ ਪਾਕਿ ਟੀਮ ਵਿਸ਼ਵ ਕੱਪ ਲਈ ਕਰੇਗੀ ਭਾਰਤ ਦਾ ਦੌਰਾ, PM ਸ਼ਰੀਫ ਦੇ ਇਸ ਫ਼ੈਸਲੇ ਨਾਲ ਵਧਿਆ ਸਸਪੈਂਸ

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਰਾਸ਼ਟਰੀ ਟੀਮ ਦੀ ਭਾਗੀਦਾਰੀ ਬਾਰੇ ਫੈਸਲਾ ਕਰਨ ਲਈ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਸ਼ਰੀਫ ਨੂੰ ਆਪਣੀਆਂ ਸਿਫ਼ਾਰਸ਼ਾਂ ਸੌਂਪਣ ਤੋਂ ਪਹਿਲਾਂ ਭਾਰਤ-ਪਾਕਿਸਤਾਨ ਸਬੰਧਾਂ ਦੇ ਸਾਰੇ ਪਹਿਲੂਆਂ, ਖੇਡ ਅਤੇ ਰਾਜਨੀਤੀ ਨੂੰ ਵੱਖ-ਵੱਖ ਰੱਖਣ ਦੀ ਸਰਕਾਰ ਦੀ ਨੀਤੀ ਅਤੇ ਖਿਡਾਰੀਆਂ, ਅਧਿਕਾਰੀਆਂ, ਪ੍ਰਸ਼ੰਸਕਾਂ ਅਤੇ ਮੀਡੀਆ ਲਈ ਭਾਰਤ ਵਿਚ ਸਥਿਤੀ ਬਾਰੇ ਚਰਚਾ ਕਰੇਗੀ।

ਇਹ ਵੀ ਪੜ੍ਹੋ: OMG! ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਖਾਧਾ ਦਿਮਾਗ ਤੇ ਐਸ਼ਟ੍ਰੇ ਵਜੋਂ ਵਰਤੀ ਖੋਪੜੀ

ਪ੍ਰਧਾਨ ਮੰਤਰੀ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਸਰਪ੍ਰਸਤ ਵੀ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪਹਿਲਾਂ ਹੀ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪਾਕਿਸਤਾਨ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਲਈ ਭਾਰਤ ਦਾ ਦੌਰਾ ਕਰੇਗਾ। ਪੀ.ਸੀ.ਬੀ. ਨੇ ਹਾਲਾਂਕਿ ਉਨ੍ਹਾਂ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ਕਾਰਨ ਇਸ ਮੁੱਖ ਮੁਕਾਬਲੇ ਵਿਚ ਉਨ੍ਹਾਂ ਦੀ ਰਾਸ਼ਟਰੀ ਟੀਮ ਦੀ ਭਾਗੀਦਾਰੀ ਸਰਕਾਰ ਦੀ ਮਨਜ਼ੂਰੀ 'ਤੇ ਨਿਰਭਰ ਕਰੇਗੀ।

ਇਹ ਵੀ ਪੜ੍ਹੋ: 6 ਮੰਜ਼ਿਲਾ ਘਰ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਦੀ ਦਰਦਨਾਕ ਮੌਤ

ਕਮੇਟੀ ਦੇ ਹੋਰ ਮੈਂਬਰਾਂ ਵਿੱਚ ਖੇਡ ਮੰਤਰੀ ਅਹਿਸਾਨ ਮਜ਼ਾਰੀ, ਮਰੀਅਮ ਔਰੰਗਜ਼ੇਬ, ਅਸਦ ਮਹਿਮੂਦ, ਅਮੀਨ-ਉਲ-ਹੱਕ, ਕਮਰ ਜ਼ਮਾਨ ਕੈਰਾ ਅਤੇ ਸਾਬਕਾ ਡਿਪਲੋਮੈਟ ਤਾਰਿਕ ਫਾਤਮੀ ਸ਼ਾਮਲ ਹਨ। ਸਬੰਧਤ ਮੰਤਰੀਆਂ ਨੇ ਪਹਿਲਾਂ ਹੀ ਪੀਸੀਬੀ ਨੂੰ ਸੰਕੇਤ ਦਿੱਤਾ ਹੈ ਕਿ ਇੱਕ ਉੱਚ-ਪੱਧਰੀ ਸੁਰੱਖਿਆ ਵਫ਼ਦ ਨੂੰ ਭਾਰਤ ਭੇਜਿਆ ਜਾਵੇਗਾ ਜਿੱਥੇ ਮੈਚ ਸਥਾਨਾਂ ਦਾ ਮੁਆਇਨਾ ਕੀਤਾ ਜਾਵੇਗਾ ਜਿੱਥੇ ਪਾਕਿਸਤਾਨ ਦੇ ਮੈਚ ਹੋਣੇ ਹਨ। ਕ੍ਰਿਕਟ ਬੋਰਡ ਦੇ ਕਾਰਜਕਾਰੀ ਪ੍ਰਧਾਨ ਜ਼ਕਾ ਅਸ਼ਰਫ ਅਤੇ ਮੁੱਖ ਸੰਚਾਲਨ ਅਧਿਕਾਰੀ ਸਲਮਾਨ ਤਾਸੀਰ ਆਈ.ਸੀ.ਸੀ. ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਡਰਬਨ ਜਾਣਗੇ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਹਾਸਲ ਕਰਨਾ ਚਾਹੁੰਦੇ ਹੋ ਅਮਰੀਕਾ ਦੀ ਨਾਗਰਿਕਤਾ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਬਦਲੇ ਨਿਯਮ

ਇਨ੍ਹਾਂ ਬੈਠਕਾਂ 'ਚ ਅਸ਼ਰਫ ਭਾਰਤ ਦੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਵਾਰ-ਵਾਰ ਆਪਣੀ ਟੀਮ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰਨ ਦਾ ਮੁੱਦਾ ਚੁੱਕ ਸਕਦੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਬਹੁਤ ਹੀ ਉਡੀਕਿਆ ਜਾਣ ਵਾਲਾ ਮੈਚ 15 ਅਕਤੂਬਰ ਅਹਿਮਦਾਬਾਦ 'ਚ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਪਾਕਿਸਤਾਨ ਆਪਣੇ ਦੋਵੇਂ ਅਭਿਆਸ ਮੈਚ ਹੈਦਰਾਬਾਦ 'ਚ ਖੇਡੇਗਾ ਅਤੇ ਉਸ ਤੋਂ ਬਾਅਦ ਉਸੇ ਮੈਦਾਨ 'ਤੇ ਨੀਦਰਲੈਂਡ ਅਤੇ ਸ਼੍ਰੀਲੰਕਾ ਖਿਲਾਫ ਵਿਸ਼ਵ ਕੱਪ ਮੈਚ ਖੇਡੇਗਾ। ਉਸ ਦੀ ਟੀਮ ਨੇ ਚੇਨਈ, ਬੈਂਗਲੁਰੂ ਅਤੇ ਕੋਲਕਾਤਾ ਵਿੱਚ ਵੀ ਆਪਣੇ ਮੈਚ ਖੇਡਣੇ ਹਨ। ਭਾਰਤ ਅਤੇ ਪਾਕਿਸਤਾਨ ਸਿਰਫ ਏਸ਼ੀਆ ਕੱਪ ਅਤੇ ਆਈ.ਸੀ.ਸੀ. ਈਵੈਂਟਸ ਵਿੱਚ ਹੀ ਇੱਕ-ਦੂਜੇ ਦੇ ਖਿਲਾਫ ਮੈਚ ਖੇਡਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News