PAK ਦੇ ਮੰਤਰੀ ਨੇ 18 ਸਾਲ ਦੀ ਉਮਰ ਤੋਂ ਪਹਿਲਾਂ ਧਰਮ ਬਦਲਣ ’ਤੇ ਰੋਕ ਲਾਉਣ ਵਾਲੇ ਪ੍ਰਸਤਾਵ ਦਾ ਕੀਤਾ ਵਿਰੋਧ

Thursday, Jul 15, 2021 - 12:21 AM (IST)

PAK ਦੇ ਮੰਤਰੀ ਨੇ 18 ਸਾਲ ਦੀ ਉਮਰ ਤੋਂ ਪਹਿਲਾਂ ਧਰਮ ਬਦਲਣ ’ਤੇ ਰੋਕ ਲਾਉਣ ਵਾਲੇ ਪ੍ਰਸਤਾਵ ਦਾ ਕੀਤਾ ਵਿਰੋਧ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੂਰ ਉਲ ਹੱਕ ਕਾਦਰੀ ਨੇ 18 ਸਾਲ ਦੀ ਉਮਰ ਤੋਂ ਪਹਿਲਾਂ ਧਰਮ ਬਦਲਣ ’ਤੇ ਰੋਕ ਲਾਉਣ ਦੇ ਪ੍ਰਸਤਾਵ ਦਾ ਬੁੱਧਵਾਰ ਵਿਰੋਧ ਕੀਤਾ। ਘੱਟਗਿਣਤੀਆਂ ਦੇ ਅਧਿਕਾਰਾਂ ’ਤੇ ਸੀਨੇਟ ਸੰਸਦੀ ਸੰਮਤੀ ਦੇ ਮੈਂਬਰ ਕਾਦਰੀ ਨੇ ਕਿਹਾ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਧਰਮ ਪਰਿਵਰਤਨ ਪਸੰਦ ਦਾ ਮਾਮਲਾ ਹੈ ਤੇ ਉਸ ’ਤੇ ਕੋਈ ਰੋਕ ਨਹੀਂ ਲਾਈ ਜਾ ਸਕਦੀ ਤੇ ਜੇ ਕੋਈ 14 ਸਾਲ ਦੀ ਉਮਰ ’ਚ ਕੋਈ ਦੂਸਰਾ ਧਰਮ ਅਪਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅਸੀਂ 18 ਸਾਲ ਦੀ ਉਮਰ ਤੋਂ ਪਹਿਲਾਂ ਧਰਮ ਪਰਿਵਰਤਨ ’ਤੇ ਰੋਕ ਦਾ ਸਮਰਥਨ ਨਹੀਂ ਕਰਦੇ। ਇਸਲਾਮ ’ਚ 18 ਸਾਲ ਤੋਂ ਪਹਿਲਾਂ ਧਰਮ ਬਦਲਣ ਦੀਆਂ ਕਈ ਉਦਾਹਰਣਾਂ ਹਨ ਪਰ ਮੰਤਰੀ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਵਿਆਹ ਦੇ ਯੋਗ ਉਮਰ ਦੇ ਮੁੱਦੇ ਨੂੰ ਕਾਨੂੰਨਾਂ ਜ਼ਰੀਏ ਕੰਟਰੋਲ ਨਹੀਂ ਕੀਤਾ ਜਾ ਸਕਦਾ ਤੇ ਇਸ ਲਈ ਕੌਂਸਲ ਆਫ ਇਸਲਾਮਿਕ ਆਈਓਲਾਜੀ ਨਾਲ ਸਲਾਹ-ਮਸ਼ਵਰਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ...ਤੇ ਜਦੋਂ ਇਸ ਦੇਸ਼ ਦੇ ਰਾਸ਼ਟਰਪਤੀ ਦਾ ਹਿਚਕੀਆਂ ਨੇ ਕੀਤਾ ਬੁਰਾ ਹਾਲ, ਹਸਪਤਾਲ ’ਚ ਦਾਖਲ

ਸਿੰਧ ਸੂਬੇ ’ਚ ਧਰਮ ਪਰਿਵਰਤਨ ਦੇ ਮਾਮਲਿਆਂ ਦੇ ਦੁਹਰਾਅ ਕਾਰਨ ਇਹ ਮੁੱਦਾ ਕਈ ਸਾਲਾਂ ਤੋਂ ਸੁਰਖੀਆਂ ਵਿਚ ਰਿਹਾ ਹੈ। ਸਿੰਧ ’ਚ ਹਿੰਦੂਆਂ ਦੀ ਚੰਗੀ ਆਬਾਦੀ ਹੈ ਤੇ ਉਥੇ ਅਕਸਰ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕਾਦਰੀ ਨੇ ਜਬਰਨ ਧਰਮ ਪਰਿਵਰਤਨ ਦੇ ਮਾਮਲਿਆਂ ਦੀ ਜਾਂਚ ਦਾ ਸਮਰਥਨ ਕੀਤਾ ਤੇ ਕਿਹਾ ਕਿ ਜੇ ਕੋਈ ਸਿੰਧ ’ਚ ਜਬਰਨ ਧਰਮ ਪਰਿਵਰਤਨ ਕਰਾ ਰਿਹਾ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ। ਧਰਮ ਪਰਿਵਰਤਨ ਦੇ ਮੁੱਦੇ ਨੂੰ ਉਜਾਗਰ ਕਰਨ ਲਈ ਘੱਟਗਿਣਤੀ ਭਾਈਚਾਰੇ ਦੇ ਮੈਂਬਰ ਦਿਨੇਸ਼ ਕੁਮਾਰ ਨੇ ਸੰਮਤੀ ਨੂੰ ਦੱਸਿਆ ਕਿ ਬਲੂਚਿਸਤਾਨ ਦੇ ਦਲਬੰਦਿਨ ਇਲਾਕੇ ’ਚ ਇਕ ਧਾਰਮਿਕ ਨੇਤਾ ਧਰਮ ਪਰਿਵਰਤਨ ਨੂੰ ਉਤਸ਼ਾਹਿਤ ਕਰ ਰਿਹਾ ਹੈ।


author

Manoj

Content Editor

Related News