ਜੈਸ਼ੰਕਰ ਨੇ ਲਾਈ ਕਲਾਸ ਤਾਂ ਪਾਕਿ ਮੰਤਰੀ ਬਿਲਾਵਲ ਭੁੱਟੋ ਨੂੰ ਲੱਗੀ ਮਿਰਚੀ, PM ਮੋਦੀ 'ਤੇ ਕੀਤਾ ਨਿੱਜੀ ਹਮਲਾ

Friday, Dec 16, 2022 - 04:08 PM (IST)

ਇੰਟਰਨੈਸ਼ਨਲ ਡੈਸਕ- ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਾ ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਕਦੇ ਵੀ ਬਾਜ ਨਹੀਂ ਆ ਸਕਦਾ। ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ, ਪਾਕਿਸਤਾਨ ਹਮੇਸ਼ਾ ਆਪਣੇ ਆਪ ਨੂੰ ਬੇਕਸੂਰ ਹੋਣ ਦਾ ਦਾਅਵਾ ਕਰਦਾ ਹੈ ਅਤੇ ਅੰਤਰਰਾਸ਼ਟਰੀ ਮੰਚ 'ਤੇ ਹਮਦਰਦੀ ਹਾਸਲ ਕਰਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਜ਼ਰਦਾਰੀ ਭੁੱਟੋ ਨੇ ਅੰਤਰਰਾਸ਼ਟਰੀ ਮੰਚ 'ਤੇ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਵਿਚ ਹੱਦਾਂ ਪਾਰ ਕਰ ਦਿੱਤੀਆਂ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿੱਜੀ ਹਮਲਾ ਕਰਦੇ ਹੋਏ ਪਾਕਿਸਤਾਨੀ ਮੰਤਰੀ ਨੇ ਕਿਹਾ, 'ਮੈਂ ਭਾਰਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਓਸਾਮਾ ਬਿਨ ਲਾਦੇਨ ਮਰ ਚੁੱਕਾ ਹੈ, ਪਰ 'ਗੁਜਰਾਤ ਦਾ ਕਸਾਈ' ਅਜੇ ਵੀ ਜ਼ਿੰਦਾ ਹੈ ਅਤੇ ਉਹ ਭਾਰਤ ਦਾ ਪ੍ਰਧਾਨ ਮੰਤਰੀ ਹੈ।

ਇਹ ਵੀ ਪੜ੍ਹੋ: ਫਰਾਂਸ 'ਚ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ

ਸੰਯੁਕਤ ਰਾਸ਼ਟਰ ਦੀ ਬੈਠਕ 'ਚ ਹਿੱਸਾ ਲੈਣ ਲਈ ਨਿਊਯਾਰਕ ਪਹੁੰਚੇ ਭੁੱਟੋ ਨੇ ਐੱਸ. ਜੈਸ਼ੰਕਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਅਮਰੀਕਾ ਨੇ ਉਨ੍ਹਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 'ਤੇ ਦੋਸ਼ ਲਗਾਉਂਦੇ ਹੋਏ ਭੁੱਟੋ ਨੇ ਕਿਹਾ ਕਿ ਦੋਵੇਂ ਭਾਰਤ ਦੇ ਨਹੀਂ ਆਰ.ਐੱਸ.ਐੱਸ. ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਹਨ। ਭਾਰਤ ਦੇ ਵਿਦੇਸ਼ ਮੰਤਰੀ ਵੱਲੋਂ 9/11 ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ 'ਤੇ ਟਿੱਪਣੀ ਕਰਨ ਤੋਂ ਬਾਅਦ ਬਿਲਾਵਲ ਜ਼ਰਦਾਰੀ ਭੁੱਟੋ ਨੂੰ ਮਿਰਚੀ ਲੱਗ ਗਈ ਅਤੇ ਉਹ ਪ੍ਰਧਾਨ ਮੰਤਰੀ ਮੋਦੀ 'ਤੇ ਭੱਦੀ ਟਿੱਪਣੀ ਕਰਨ 'ਤੇ ਉਤਰ ਆਏ।

ਇਹ ਵੀ ਪੜ੍ਹੋ: ਮਾਂ ਦੀ ਕੁੱਖ ਦੀ ਬਜਾਏ ਹੁਣ ਫੈਕਟਰੀ 'ਚ ਪੈਦਾ ਹੋਣਗੇ ਬੱਚੇ! ਮਨਮਰਜੀ ਨਾਲ ਤੈਅ ਕਰ ਸਕੋਗੇ ਸਰੀਰਕ ਬਣਾਵਟ (ਵੀਡੀਓ)

ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੋਲਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ 'ਚ ਕਸ਼ਮੀਰ ਮੁੱਦਾ ਚੁੱਕਣ 'ਤੇ ਪਾਕਿਸਤਾਨ ਨੂੰ ਤਾੜਨਾ ਕੀਤੀ ਸੀ। ਪਾਕਿਸਤਾਨ ਨੂੰ ਸਲਾਹ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਸੀ ਕਿ ਜਿਸ ਦੇਸ਼ ਨੇ ਅਲ-ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਵਰਗੇ ਅੱਤਵਾਦੀ ਨੂੰ ਪਨਾਹ ਦਿੱਤੀ ਹੈ ਅਤੇ ਆਪਣੇ ਗੁਆਂਢੀ ਦੇਸ਼ ਦੀ ਸੰਸਦ 'ਤੇ ਹਮਲਾ ਕੀਤਾ ਹੈ, ਉਸ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ। ਪਾਕਿਸਤਾਨ 'ਤੇ ਹਮਲਾ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਸੀ ਕਿ ਜੋ ਗੱਲ ਦੁਨੀਆ ਨੂੰ ਮਨਜ਼ੂਰ ਨਹੀਂ ਹੈ, ਉਸ ਨੂੰ ਸਹੀ ਠਹਿਰਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਚਾਹੀਦਾ। ਜੈਸ਼ੰਕਰ ਦੀ ਇਸ ਟਿੱਪਣੀ 'ਤੇ ਬਿਲਾਵਲ ਜ਼ਰਦਾਰੀ ਭੁੱਟੋ ਨੂੰ ਮਿਰਚੀ ਲੱਗ ਗਈ।

ਇਹ ਵੀ ਪੜ੍ਹੋ: ਮਲੇਸ਼ੀਆ 'ਚ ਟੂਰਿਸਟ ਕੈਂਪ ਸਾਈਟ 'ਤੇ ਖਿਸਕੀ ਜ਼ਮੀਨ, ਦਰਜਨਾਂ ਲੋਕਾਂ ਦੀ ਮੌਤ


cherry

Content Editor

Related News