ਪਾਕਿ ਸਰਕਾਰ ਦੀ ਮੰਦਰਾਂ ਦੇ ਸੁਧਾਰ ਲਈ ਪੈਸਾ ਦੇਣ ਤੋਂ ਕੋਰੀ ਨਾਂਹ, ਬਲੋਚਿਸਤਾਨ ਸੈਨੇਟਰ ਨੇ ਕੀਤੀ ਆਲੋਚਨਾ

Tuesday, Jul 06, 2021 - 12:54 PM (IST)

ਪਾਕਿ ਸਰਕਾਰ ਦੀ ਮੰਦਰਾਂ ਦੇ ਸੁਧਾਰ ਲਈ ਪੈਸਾ ਦੇਣ ਤੋਂ ਕੋਰੀ ਨਾਂਹ, ਬਲੋਚਿਸਤਾਨ ਸੈਨੇਟਰ ਨੇ ਕੀਤੀ ਆਲੋਚਨਾ

ਕੋਇਟਾ- ਬਲੋਚਿਸਤਾਨ ਸਰਕਾਰ ਨੇ ਹਿੰਗਲਜ਼ ਮੰਦਰ ਸਮੇਤ ਉਥੇ ਹੋਰ ਹਿੰਦੂ ਮੰਦਰਾਂ ਦੀ ਮੁਰੰਮਤ ਸਬੰਧੀ, ਜੋ ਪਾਕਿਸਤਾਨ ਸਰਕਾਰ ਨੂੰ ਯੋਜਨਾ ਬਣਾ ਕੇ ਭੇਜੀ ਸੀ, ਉਸ ਯੋਜਨਾ ਨੂੰ ਪਾਕਿਸਤਾਨ ਸਰਕਾਰ ਨੇ ਰੱਦ ਕਰ ਕੇ ਮੰਦਰਾਂ ਨੂੰ ਇਕ ਵੀ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਦੀ ਲੈ ਕੇ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਦੇ ਸੈਨੇਟਰ ਦਾਨਿਸ਼ ਕੁਮਾਰ ਨੇ ਆਲੋਚਨਾ ਕੀਤੀ ਹੈ। ਦਾਨਿਸ਼ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਬਲੋਚਿਸਤਾਨ ਸਰਕਾਰ ਰਾਹੀਂ ਲਸਬੇਲਾ ਜ਼ਿਲ੍ਹੇ ਦੇ ਪ੍ਰਾਚੀਨ ਵਿਸ਼ਵ ਪ੍ਰਸਿੱਧ ਹਿੰਗਲਜ਼ ਮੰਦਰ ਦੇ ਸੁਧਾਰ ਸਮੇਤ ਕੁਝ ਹੋਰ ਮੰਦਰਾਂ ਦੀ ਮੁਰੰਮਤ ਸਬੰਧੀ ਪਾਕਿਸਤਾਨ ਸਰਕਾਰ ਨੂੰ ਯੋਜਨਾ ਬਣਾ ਕੇ ਭੇਜੀ ਸੀ। ਹਿੰਗਲਜ਼ ਮੰਦਰ ਦਾ ਧਾਰਮਿਕ ਅਤੇ ਸੈਰ ਸਪਾਟੇ ਦੇ ਰੂਪ ’ਚ ਬਹੁਤ ਹੀ ਮਹੱਤਵ ਹੈ।

PunjabKesari

ਹਰ ਸਾਲ ਲੱਖਾਂ ਹਿੰਦੂ ਪਾਕਿਸਤਾਨ ਅਤੇ ਵਿਦੇਸ਼ਾਂ ਤੋਂ ਇਸ ਮੰਦਰ ’ਚ ਮੱਥਾ ਟੇਕਣ ਲਈ ਆਉਂਦੇ ਹਨ। ਬਲੋਚਿਸਤਾਨ ਸਰਕਾਰ ਨੇ ਇਸ ਮੰਦਰ ਲਈ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ, ਜਦਕਿ ਬਲੋਚਿਸਤਾਨ ਦੇ ਮੰਦਰਾਂ ਦੀ ਮੁਰੰਮਤ ਲਈ ਲਗਭਗ 25 ਕਰੋੜ ਰੁਪਏ ਦੀ ਜ਼ਰੂਰਤ ਹੈ। ਇਸ ਕਾਰਨ ਅਸੀਂ ਮੰਦਰਾਂ ਦੇ ਸੁਧਾਰ ਲਈ ਯੋਜਨਾ ਬਣਾ ਕੇ ਪਾਕਿਸਤਾਨ ਸਰਕਾਰ ਨੂੰ ਭੇਜੀ ਸੀ। ਬਲੋਚਿਸਤਾਨ ਤੋਂ ਸੈਨੇਟ ਵਿਚ ਘੱਟ ਗਿਣਤੀਆਂ ਲਈ ਰਾਖਵੀਂ ਸੀਟ 'ਤੇ ਸੈਨੇਟਰ ਚੁਣੇ ਗਏ ਸੈਨੇਟਰ ਦਾਨਿਸ਼ ਕੁਮਾਰ ਨੇ ਕਿਹਾ ਕਿ ਇਸ ਮਹੱਤਵਪੂਰਣ ਧਾਰਮਿਕ ਸਥਾਨ ਦੇ ਵਿਕਾਸ ਲਈ ਇਕ ਪੈਸਾ ਵੀ ਇਸਲਾਮਾਬਾਦ ਵੱਲੋਂ ਜਾਰੀ ਨਹੀਂ ਕੀਤਾ ਗਿਆ।

ਹਿੰਦੂ ਧਰਮ ਵਿਚ ਹਿੰਗਲਾਜ ਮਾਤਾ ਮੰਦਰ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਿੰਦੂ ਸ਼ਰਧਾਲੂਆਂ ਲਈ ਵਿਸ਼ਵ ਦੇ ਚਾਰ ਮਹੱਤਵਪੂਰਨ ਧਾਰਮਿਕ ਮੰਦਰਾਂ ਵਿਚੋਂ ਇਕ ਸੀ। ਹਰ ਸਾਲ 10 ਲੱਖ ਤੋਂ ਵੱਧ ਹਿੰਦੂ ਸ਼ਰਧਾਲੂ ਅਤੇ ਹੋਰ ਲੋਕ ਇਸ ਪਵਿੱਤਰ ਅਸਥਾਨ 'ਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਮੁਸਲਿਮ ਨੌਜਵਾਨਾਂ ਨੇ ਇਸ ਇਤਿਹਾਸਕ ਮੰਦਰ ਦੀ ਰੱਖਿਆ ਕੀਤੀ।
 


author

Tanu

Content Editor

Related News