ਇਮਰਾਨ ਦੀ ਤਨਖਾਹ ''ਚ ਚਾਰ ਗੁਣਾ ਵਾਧੇ ਦੀਆਂ ਖਬਰਾਂ ਨੂੰ ਪਾਕਿ ਨੇ ਕੀਤਾ ਖਾਰਿਜ

01/31/2020 7:02:38 PM

ਕਰਾਚੀ- ਆਰਥਿਕ ਮੰਦੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਨਖਾਹ ਵਿਚ ਚਾਰ ਗੁਣਾ ਵਾਧੇ ਦੀਆਂ ਖਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਇਹ ਸਪੱਸ਼ਟੀਕਰਨ ਉਦੋਂ ਆਇਆ ਜਦੋਂ ਖਬਰਾਂ ਵਿਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਖਾਨ ਦੀ ਕੁੱਲ ਤਨਖਾਹ 2,01,574 ਰੁਪਏ ਤੋਂ ਵਧਾ ਕੇ ਹੁਣ 8 ਲੱਖ ਰੁਪਏ ਕਰ ਦਿੱਤੀ ਜਾਵੇਗੀ।

ਡਾਨ ਨਿਊਜ਼ ਮੁਤਾਬਕ ਪ੍ਰਧਾਨ ਮੰਤਰੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸਰਕਾਰ ਦੇ ਖਰਚੇ ਘਟਾਉਣ ਦੀ ਮੁਹਿੰਮ ਚਲਾ ਰਹੇ ਹਨ ਤੇ ਅਜਿਹੇ ਵਿਚ ਅਜਿਹੀ ਬੇਬੁਨਿਆਦ ਖਬਰ ਮੰਦਭਾਗੀ ਹੈ। ਖਬਰਾਂ ਮੁਤਾਬਕ ਖਾਨ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਸਰਕਾਰੀ ਤਨਖਾਹ ਨਾਲ ਆਪਣਾ ਘਰੇਲੂ ਖਰਚਾ ਨਹੀਂ ਸੰਭਾਲ ਪਾ ਰਹੇ ਹਨ। ਖਾਨ ਨੇ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਰਿਹਾਇਸ਼ ਦਾ ਖਰਚਾ 40 ਫੀਸਦੀ ਘਟਾ ਦਿੱਤਾ ਹੈ। ਮੈਂ ਆਪਣੇ ਘਰ ਵਿਚ ਰਹਿੰਦਾ ਹਾਂ ਤੇ ਖੁਦ ਆਪਣੇ ਖਰਚੇ ਦਾ ਭੁਗਤਾਨ ਕਰਦਾ ਹਾਂ। ਮੇਰੀ ਤਨਖਾਹ ਇੰਨੀ ਨਹੀਂ ਕਿ ਮੈਂ ਆਪਣੇ ਘਰ ਦਾ ਖਰਚਾ ਚੁੱਕ ਸਕਾਂ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੀ ਵਿਦੇਸ਼ ਯਾਤਰਾ ਦਾ ਸਰਕਾਰੀ ਖਜ਼ਾਨੇ 'ਤੇ ਉਹਨਾਂ ਤੋਂ ਪਹਿਲਾਂ ਦੇ ਨੇਤਾਵਾਂ ਦੇ ਮੁਕਾਬਲੇ 10 ਗੁਣਾ ਘੱਟ ਬੋਝ ਪਿਆ ਹੈ।


Baljit Singh

Content Editor

Related News