‘ਪਾਕਿ ਵਿਦੇਸ਼ ਮੰਤਰੀ ਬੋਲੇ-ਮੌਜੂਦਾ ਹਾਲਾਤ ’ਚ ਭਾਰਤ ਨਾਲ ਗੱਲਬਾਤ ਨਹੀਂ’
Thursday, Dec 24, 2020 - 08:37 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਮੌਜੂਦਾ ’ਚ ਜੋ ਹਾਲਾਤ ਚੱਲ ਰਹੇ ਹਨ ਉਨ੍ਹਾਂ ’ਚ ਭਾਰਤ ਨਾਲ ਕੂਟਨੀਤਕ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ। ਭਾਰਤ ਆਪਣੇ ਇਸ ਰਵੱਈਏ ’ਤੇ ਕਾਇਮ ਹੈ ਕਿ ‘ਗੱਲਬਾਤ ਅਤੇ ਅੱਤਵਾਦ’ ਨਾਲ-ਨਾਲ ਨਹੀਂ ਚੱਲ ਸਕਦੇ ਹਨ ਅਤੇ ਉਹ ਪਾਕਿਸਤਾਨ ਨੂੰ ਵਾਰ-ਵਾਰ ਇਹ ਕਹਿੰਦਾ ਰਿਹਾ ਕਿ ਉਹ ਭਾਰਤ ਵਿਰੁੱਧ ਹਮਲੇ ਕਰਨ ਲਈ ਜ਼ਿੰਮੇਵਾਰ ਵੱਖ-ਵੱਖ ਅੱਤਵਾਦੀ ਸਮੂਹਾਂ ਵਿਰੁੱਧ ਸਪੱਸ਼ਟ ਕਦਮ ਚੁੱਕਣ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਕੁਰੈਸ਼ੀ ਆਪਣੇ ਗ੍ਰਹਿ ਨਗਰ ਮੁਲਤਾਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਠਾਨਕੋਟ ਏਅਰਫੋਰਸ ਬੇਸ ’ਤੇ 2016 ’ਚ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੇ ਹਮਲਾ ਕੀਤਾ ਸੀ, ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਬੰਧ ਬੇਹੱਦ ਖਰਾਬ ਹੋ ਗਏ ਹਨ।
ਇਹ ਵੀ ਪੜ੍ਹੋ -ਜਪਾਨ ’ਚ ਬਰਡ ਫਲੂ ਦਾ ਕਹਿਰ, ਜਲਦ ਮਾਰ ਦਿੱਤੀਆਂ ਜਾਣਗੀਆਂ 11 ਲੱਖ ਮੁਰਗੀਆਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।