PAK ਰੱਖਿਆ ਮਾਹਿਰ ਵੀ ਹੋਇਆ ਭਾਰਤ ਦਾ ਫੈਨ ! ਸ਼ਾਹਬਾਜ਼ ਸਰਕਾਰ ਨੂੰ ਦਿਖਾਇਆ ਸ਼ੀਸ਼ਾ, ਕਹੀ ਵੱਡੀ ਗੱਲ
Monday, Jan 16, 2023 - 05:06 AM (IST)
ਇਸਲਾਮਾਬਾਦ : ਅੱਜ ਭਾਰਤ ਨਾ ਸਿਰਫ਼ ਏਸ਼ੀਆ ਸਗੋਂ ਪੂਰੀ ਦੁਨੀਆ ਲਈ ਅਹਿਮ ਬਣ ਗਿਆ ਹੈ। ਅਜਿਹੀ ਸਥਿਤੀ ਵਿਚ ਉਸ ਨੂੰ ਨਜ਼ਰਅੰਦਾਜ਼ ਕਰਨਾ ਸਿਆਣਪ ਵਾਲਾ ਕੰਮ ਨਹੀਂ ਹੋਵੇਗਾ। ਇਹ ਕਹਿਣਾ ਹੈ ਆਰਥਿਕ ਸੰਕਟ ਅਤੇ ਸਿਆਸੀ ਸਥਿਰਤਾ ਨਾਲ ਜੂਝ ਰਹੇ ਪਾਕਿਸਤਾਨ ਦੇ ਰੱਖਿਆ ਮਾਹਿਰਾਂ ਦਾ। ਉਨ੍ਹਾਂ ਨੇ ਮੀਡੀਆ ਰਾਹੀਂ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਸਬੰਧ ਸੁਧਾਰਨ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਦੇ ਅਖਬਾਰ ਐਕਸਪ੍ਰੈੱਸ ਟ੍ਰਿਬਿਊਨ ’ਚ ਪਾਕਿਸਤਾਨ ਦੇ ਮੰਨੇ-ਪ੍ਰਮੰਨੇ ਰੱਖਿਆ ਮਾਹਿਰ ਸ਼ਾਹਜ਼ਾਦ ਚੌਧਰੀ ਨੇ ਸ਼ਾਹਬਾਜ਼ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਯਾਦ ਦਿਵਾਇਆ ਕਿ ਭਾਰਤ ਦੀ ਤਸਵੀਰ ਸੁਧਾਰਨ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕੰਮ ਕੀਤਾ ਹੈ, ਉਹ ਅਜੇ ਤੱਕ ਕੋਈ ਨਹੀਂ ਕਰ ਸਕਿਆ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
ਉਨ੍ਹਾਂ ਨੇ ਅਮਰੀਕਾ ਤੋਂ ਲੈ ਕੇ ਰੂਸ ਤੱਕ ਦਾ ਜ਼ਿਕਰ ਕੀਤਾ ਅਤੇ ਸ਼ਾਹਬਾਜ਼ ਸਰਕਾਰ ਨੂੰ ਦੱਸਿਆ ਕਿ ਕਿਵੇਂ ਭਾਰਤ ਦਿਨ-ਬ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੀ ਮੰਨੀਏ ਤਾਂ ਭਾਰਤ ਇਸ ਸਮੇਂ ਪੂਰੀ ਦੁਨੀਆ ਲਈ ਬਹੁਤ ਮਹੱਤਵਪੂਰਨ ਦੇਸ਼ ਹੈ । ਜਿਸ ਤਰ੍ਹਾਂ ਇਹ ਦੇਸ਼ ਆਪਣੀਆਂ ਨੀਤੀਆਂ ਅਤੇ ਹਾਲਾਤ ’ਤੇ ਅੱਗੇ ਵਧ ਰਿਹਾ ਹੈ, ਉਸ ਨੇ ਇਸ ਨੂੰ ਵੱਖਰਾ ਦਰਜਾ ਦਿੱਤਾ ਹੈ। ਆਰਥਿਕਤਾ ਦੇ ਮਾਮਲੇ ’ਚ ਇਹ ਹੁਣ ਯੂ.ਕੇ. ਤੋਂ ਅੱਗੇ ਹੈ ਅਤੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਹੁਣ ਭਾਰਤ ਦਾ ਟੀਚਾ ਸਾਲ 2037 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਹੈ। ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰਤ ਦੁਨੀਆ ਦਾ ਚੌਥਾ ਦੇਸ਼ ਹੈ ਅਤੇ ਇਸ ਕੋਲ 600 ਬਿਲੀਅਨ ਡਾਲਰ ਹਨ, ਜਦਕਿ ਪਾਕਿਸਤਾਨ ਦਾ ਅੰਕੜਾ ਸਿਰਫ 4.5 ਹੈ। ਉੱਥੇ ਹੀ ਸ਼ਾਹਜ਼ਾਦ ਨੇ ਜੀ.ਡੀ.ਪੀ. ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਚੀਨ ਤੋਂ ਬਾਅਦ ਇਸ ਦੇਸ਼ ਦਾ ਨਾਂ ਲਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸੰਤੋਖ ਚੌਧਰੀ ਦੇ ਦਿਹਾਂਤ ਉਪਰੰਤ ਚੋਣ ਅਖਾੜਾ ਬਣੇਗਾ ਜਲੰਧਰ ! ਮਾਨ ਸਰਕਾਰ ਦਾ ਲਵੇਗਾ ਇਮਤਿਹਾਨ
ਸ਼ਾਹਜ਼ਾਦ ਚੌਧਰੀ ਨੇ ਐਕਸਪ੍ਰੈੱਸ ਟ੍ਰਿਬਿਊਨ ’ਚ ਲਿਖਿਆ ਹੈ ਕਿ ਅਮਰੀਕਾ ਹੁਣ ਭਾਰਤ ਦਾ ਕਰੀਬੀ ਸਹਿਯੋਗੀ ਬਣ ਗਿਆ ਹੈ। ਇਹ ਉਹ ਗੱਲ ਹੈ, ਜਿਸ ਦਾ ਜ਼ਿਕਰ ਹਰ ਪਾਕਿਸਤਾਨੀ ਸ਼ਿਕਾਇਤੀ ਲਹਿਜ਼ੇ ’ਚ ਕਰਦਾ ਹੈ। ਰੂਸ ਜੋ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ, ਸ਼ਾਇਦ ਹੀ ਇਸ ਸਮੇਂ ਦੁਨੀਆ ਦਾ ਕੋਈ ਅਜਿਹਾ ਦੇਸ਼ ਕਰ ਸਕਦਾ ਹੋਵੇ। ਇਹ ਰੂਸ ਤੋਂ ਆਪਣੀਆਂ ਸ਼ਰਤਾਂ ’ਤੇ ਤੇਲ ਖਰੀਦ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਦੋ ਫੌਜੀ ਮਹਾਸ਼ਕਤੀਆਂ, ਜੋ ਇਕ-ਦੂਜੇ ਦੀਆਂ ਦੁਸ਼ਮਣ ਹਨ ਪਰ ਭਾਰਤ ਦੇ ਨੇੜੇ ਹਨ। ਸ਼ਾਹਜ਼ਾਦ ਚੌਧਰੀ ਅਨੁਸਾਰ ਇਹ ਕਿਸੇ ਜਮਹੂਰੀ ਤਖ਼ਤਾ ਪਲਟ ਤੋਂ ਘੱਟ ਨਹੀਂ ਹੈ। ਸ਼ਾਹਜ਼ਾਦ ਨੇ ਲਿਖਿਆ ਹੈ ਕਿ ਭਾਰਤ ਕੋਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸੈਨਾ ਅਤੇ ਤੀਜੀ ਸਭ ਤੋਂ ਵੱਡੀ ਫ਼ੌਜ ਹੈ। ਉਨ੍ਹਾਂ ਨੇ ਹਰ ਉਸ ਭਾਰਤੀ ਵਪਾਰੀ ਦਾ ਨਾਂ ਲਿਆ ਹੈ, ਜੋ ਹੁਣ ਦੁਨੀਆ ’ਚ ਛਾਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਤੋਂ ਲੈ ਕੇ ਆਈ. ਟੀ. ਉਦਯੋਗ ਤੱਕ ’ਚ ਭਾਰਤ ਵਿਸ਼ਵ ’ਚ ਮੋਹਰੀ ਬਣਿਆ ਹੋਇਆ ਹੈ। ਉਨ੍ਹਾਂ ਦੀ ਮੰਨੀਏ ਤਾਂ ਪਾਕਿਸਤਾਨ ਦੀਆਂ ਆਪਣੀਆਂ ਚੁਣੌਤੀਆਂ ਹਨ। ਪਾਕਿਸਤਾਨ ਦੀਆਂ ਇਹ ਚੁਣੌਤੀਆਂ ਭਾਰਤ ਅਤੇ ਪੀ.ਐੱਮ. ਮੋਦੀ ਲਈ ਕਾਰਗਰ ਸਾਬਤ ਹੋ ਰਹੀਆਂ ਹਨ। ਉਨ੍ਹਾਂ ਯਾਦ ਦਿਵਾਇਆ ਕਿ ਪਾਕਿਸਤਾਨ ਦੇ ਕਰੀਬੀ ਸਾਊਦੀ ਅਰਬ ਨੇ ਵੀ ਭਾਰਤ ’ਚ 72 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ, ਜਦਕਿ ਪਾਕਿਸਤਾਨ ਨੂੰ 7 ਬਿਲੀਅਨ ਲਈ ਵੀ ਭੀਖ ਮੰਗਣੀ ਪੈਂਦੀ ਹੈ। ਚੀਨ ਨੇ ਵੀ ਮਦਦ ਤੋਂ ਮੂੰਹ ਮੋੜਨ ਲੱਗਾ ਹੈ।
ਸ਼ਾਹਜ਼ਾਦ ਦਾ ਮੰਨਣਾ ਹੈ ਕਿ ਇਹੀ ਸਹੀ ਸਮਾਂ ਹੈ, ਜਦੋਂ ਪਾਕਿਸਤਾਨ ਸਰਕਾਰ ਨੂੰ ਆਪਣੀਆਂ ਨੀਤੀਆਂ ਦੁਬਾਰਾ ਤੈਅ ਕਰਨੀਆਂ ਪੈਣਗੀਆਂ। ਭਾਰਤ ਪ੍ਰਤੀ ਨੀਤੀਆਂ ਦਲੇਰ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਚੀਨ ਅਤੇ ਏਸ਼ੀਆ ਦੇ ਹੋਰ ਦੇਸ਼ਾਂ ਨੂੰ ਵੀ ਇਸ ’ਚ ਸ਼ਾਮਲ ਕਰਨਾ ਹੋਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਹੁਣ ਉਸ ਦਿਸ਼ਾ ’ਚ ਕੰਮ ਕਰਨਾ ਹੋਵੇਗਾ ਜਿੱਥੇ ਉਹ ਏਸ਼ੀਆ ’ਚ ਵਧ ਰਹੇ ਆਰਥਿਕ ਵਿਕਾਸ ਦਾ ਫਾਇਦਾ ਉਠਾ ਸਕੇ। ਜੇਕਰ ਅਜਿਹਾ ਨਾ ਹੋਇਆ ਤਾਂ ਪਾਕਿਸਤਾਨ ਇਤਿਹਾਸ ਦਾ ਹਿੱਸਾ ਬਣ ਜਾਵੇਗਾ।