ਪਾਕਿ-ਚੀਨ ਦੇ ਸਬੰਧ ਹੋ ਰਹੇ ਹਨ ਲਗਾਤਾਰ ਮਜ਼ਬੂਤ : ਇਮਰਾਨ

Saturday, May 22, 2021 - 08:25 PM (IST)

ਪਾਕਿ-ਚੀਨ ਦੇ ਸਬੰਧ ਹੋ ਰਹੇ ਹਨ ਲਗਾਤਾਰ ਮਜ਼ਬੂਤ : ਇਮਰਾਨ

ਕਰਾਚੀ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਦੇਸ਼ ਅਤੇ ਚੀਨ ਵਿਚਾਲੇ ਸੁਖਾਵੇਂ ਸਬੰਧ ਦਿਨ-ਪ੍ਰਤੀ-ਦਿਨ ਹੋਰ ਮਜ਼ਬੂਤ ਹੁੰਦੇ ਜਾ ਰਹੇ ਹਨ। ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਕਰਾਚੀ ਨਿਊਕਲੀਅਰ ਪਾਵਰ ਪਲਾਂਟ ਯੂਨਿਟ-2 (ਕੇ-2) ਦੇ ਉਦਘਾਟਨ ਸਮਾਰੋਹ ’ਚ ਬੋਲਦੇ ਹੋਏ ਖਾਨ ਨੇ ਕਿਹਾ ਕਿ 21 ਮਈ ਨੂੰ ਦੋਨਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਨੂੰ 70ਵੀਂ ਵਰ੍ਹੇਗੰਢ ਦੇ ਰੂਪ ’ਚ ਰੇਖਾਬੱਧ ਕੀਤਾ ਗਿਆ ਸੀ ਅਤੇ ਹਮੇਸ਼ਾ ਮਜ਼ਬੂਤ ਹੋਣ ਤੋਂ ਇਲਾਵਾ ਦੋ-ਪੱਖੀ ਸਬੰਧ, ਲੋਕਾਂ ਵਿਚਾਲੇ ਸੰਪਰਕ ਵੀ ਸਮਾਂ ਬੀਤਣ ਨਾਲ ਗੂੜ੍ਹੇ ਹੋ ਗਏ ਹਨ।

ਇਹ ਵੀ ਪੜ੍ਹੋ-ਬ੍ਰਾਜ਼ੀਲ 'ਚ ਇਕ ਦਿਨ 'ਚ ਕੋਰੋਨਾ ਦੇ 76,000 ਤੋਂ ਵਧੇਰੇ ਮਾਮਲੇ ਆਏ ਸਾਹਮਣੇ

ਖਾਨ ਨੇ ਪੂਰਨ ਗਰੀਬੀ ਦੇ ਖਾਤਮੇ ’ਚ ਵੱਡੀ ਸਫਲਤਾ ਹਾਸਲ ਕਰਨ ਲਈ ਚੀਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗਰੀਬੀ ਦਾ ਖਾਤਮਾ ਇਕ ਵੱਡੀ ਲੜਾਈ ਜਿੱਤਣ ਵਰਗਾ ਹੈ ਅਤੇ ਇਹ ਇਕ ਦਿਨ ’ਚ ਨਹੀਂ ਹੋਇਆ। ਮੇਰਾ ਮੰਨਣਾ ਹੈ ਕਿ ਪਾਕਿਸਤਾਨ ਸਿੱਖ ਸਕਦਾ ਹੈ ਕਿ ਕਿਵੇਂ ਆਪਣੇ ਲੋਕਾਂ ਨੂੰ ਗਰੀਬੀ ਤੋਂ ਉੱਪਰ ਚੁੱਕਿਆ ਜਾਵੇ। ਖਾਨ ਨੇ ਕਿਹਾ ਕਿ ਚੀਨ-ਪਾਕਿਸਤਾਨ ਆਰਥਿਕ ਗਲੀਆਰਾ ਪਾਕਿਸਤਾਨ ’ਚ ਊਰਜਾ ਸਪਲਾਈ ਅਤੇ ਬੁਨੀਆਦੀ ਢਾਂਚੇ ’ਚ ਬਹੁਤ ਸੁਧਾਰ ਲਿਆਉਣ ਤੋਂ ਬਾਅਦ ਚੀਨ ਦੇ ਸਮਰਥਨ ਨਾਲ ਖੇਤੀ ਅਤੇ ਉਦਯੋਗਿਕ ਵਿਕਾਸ ਦੇ ਖੇਤਰ ’ਚ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਖੋਲ੍ਹੇਗਾ। 

ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਪ੍ਰਵਾਸੀ ਭਾਰਤੀਆਂ ਨੇ ਆਕਸੀਜਨ ਕੰਨਸਟ੍ਰੇਟਰ ਦੀ ਭਾਰਤ ਨੂੰ ਭੇਜੀ ਖੇਪ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News