ਕੋਰੋਨਾ ਨਾਲ ਨਿਪਟਣ ਲਈ ਪਾਕਿ ਅਧਿਕਾਰੀ ਨੇ ਗਾਇਆ ਸ਼ਾਹਰੁਖ ਦਾ ਗਾਣਾ, ਵੀਡੀਓ ਵਾਇਰਲ

Thursday, Mar 19, 2020 - 07:05 PM (IST)

ਕੋਰੋਨਾ ਨਾਲ ਨਿਪਟਣ ਲਈ ਪਾਕਿ ਅਧਿਕਾਰੀ ਨੇ ਗਾਇਆ ਸ਼ਾਹਰੁਖ ਦਾ ਗਾਣਾ, ਵੀਡੀਓ ਵਾਇਰਲ

ਇਸਲਾਮਾਬਾਦ- ਦੁਨੀਆਭਰ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀਆਂ ਵਿਚ ਵੀ ਕੋਰੋਨਾਵਾਇਰਸ ਦਾ ਇਨਫੈਕਸ਼ਨ ਮਿਲਣ ਨਾਲ ਦਹਿਸ਼ਤ ਹੋ ਵਧ ਗਈ ਹੈ। ਪਾਕਿਸਤਾਨ ਵਿਚ ਕੋਰੋਨਾਵਾਇਰਸ ਕਾਰਨ 300 ਤੋਂ ਵਧੇਰੇ ਲੋਕ ਇਨਫੈਕਟ ਹੋ ਚੁੱਕੇ ਹਨ ਤੇ ਦੋ ਲੋਕਾਂ ਨੇ ਆਪਣੀ ਜਾਨ ਗੁਆਈ ਹੈ।

ਇਸੇ ਵਿਚਾਲੇ ਪਾਕਿਸਤਾਨੀ ਪੁਲਸ ਦੇ ਇਕ ਅਧਿਕਾਰੀ ਨੇ ਲੋਕਾਂ ਨੂੰ ਕੋਰੋਨਾਵਾਇਰਸ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਬਾਲੀਵੁੱਡ ਫਿਲਮ ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ ਦੇ ਇਕ ਗਾਣੇ ਦਾ ਸਹਾਰਾ ਲਿਆ ਹੈ। ਇਸ ਗਾਣੇ ਤੇ ਪੈਰੋਡੀ ਬਣਾ ਕੇ ਇਹ ਪੁਲਸ ਅਧਿਕਾਰੀ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਤੇ ਉਸ ਤੋਂ ਨਾ ਡਰਨ ਲਈ ਕਹਿ ਰਿਹਾ ਹੈ। ਇਹ ਵੀਡੀਓ ਪਾਕਿਸਤਾਨ ਦੇ ਹਾਫਿਜ਼ਾਬਾਦ ਦੇ ਡਿਪਟੀ ਕਮਿਸ਼ਨਰ ਨਵੀਦ ਸ਼ਾਹਬਾਜ਼ ਨੇ ਬਣਾਇਆ ਹੈ। ਉਹਨਾਂ ਵਲੋਂ ਬਣਾਇਆ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।


author

Baljit Singh

Content Editor

Related News