ਕਸ਼ਮੀਰ ਮਾਮਲੇ ''ਤੇ ਪਾਕਿ ਨੇ UNHRC ਨੂੰ ਸੌਂਪਿਆ 115 ਪੇਜਾਂ ਦਾ ਡੋਜ਼ੀਅਰ

09/10/2019 7:38:39 PM

ਜੇਨੇਵਾ (ਏਜੰਸੀ)- ਪਾਕਿਸਤਾਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 42ਵੇਂ ਸੈਸ਼ਨ ਵਿਚ 115 ਪੇਜ ਦਾ ਡੋਜ਼ੀਅਰ ਜਮ੍ਹਾਂ ਕਰਵਾਇਆ। ਸੈਸ਼ਨ 13 ਸਤੰਬਰ ਤੱਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਕਸ਼ਮੀਰ ਦੇ ਮਾਮਲੇ ਵਿਚ ਪੂਰੀ ਦੁਨੀਆ ਤੋਂ ਵੱਖ ਪਿਆ ਪਾਕਿਸਤਾਨ ਡੋਜ਼ੀਅਰ ਰਾਹੀਂ ਇਕ ਵਾਰ ਫਿਰ ਯੂ.ਐਨ. ਵਿਚ ਇਹ ਮਸਲਾ ਚੁੱਕੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾ ਸਿਰਫ ਇਸ ਮਸਲੇ ਨੂੰ ਚੁੱਕਣ ਵਾਲੇ ਹਨ, ਸਗੋਂ ਉਹ ਭਾਰਤ ਖਿਲਾਫ ਹਮਾਇਤ ਹਾਸਲ ਕਰਨ ਲਈ ਕਸ਼ਮੀਰ ਰੈਜ਼ੋਲਿਊਸ਼ਨ ਵੀ ਪੇਸ਼ ਕਰਨ ਦੀ ਤਿਆਰੀ ਵਿਚ ਹਨ। ਪਾਕਿਸਤਾਨ ਚਾਹੁੰਦਾ ਹੈ ਕਿ ਯੂ.ਐਨ.ਐਚ.ਆਰ.ਸੀ. ਵਿਚ ਕਸ਼ਮੀਰ ਨੂੰ ਲੈ ਕੇ ਇਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇ। ਉਹ ਇਸ ਦਿਸ਼ਾ ਵਿਚ ਖੂਬ ਰਣਨੀਤਕ ਕੋਸ਼ਿਸ਼ ਕਰ ਚੁੱਕਾ ਹੈ।
ਜੇਕਰ ਉਹ 47 ਮੈਂਬਰਾਂ ਵਿਚੋਂ 16 ਦੀ ਹਮਾਇਤ ਹਾਸਲ ਕਰ ਲੈਂਦਾ ਹੈ ਤਾਂ ਉਸ ਦੀ ਗੱਲ ਬਣ ਸਕਦੀ ਹੈ। ਮੁਸਲਿਮ ਦੇਸ਼ਾਂ ਦੇ ਸੰਗਠਨ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ (ਓ.ਆਈ.ਸੀ.) ਦੇ ਮੈਂਬਰ ਦੇਸ਼ਾਂ ਦੀ ਇਸ ਵਿਚ ਮੁੱਖ ਭੂਮਿਕਾ ਹੋਵੇਗੀ। ਓ.ਆਈ.ਸੀ. ਦੇ 15 ਮੈਂਬਰ ਦੇਸ਼ ਯੂ.ਐਨ.ਐਚ.ਆਰ.ਸੀ. ਦੇ ਵੀ ਮੈਂਬਰ ਹਨ।


Sunny Mehra

Content Editor

Related News