ਪਾਕਿ ਨੂੰ ਸਤਾ ਰਿਹੈ ਦੂਜੀ ਸਰਜੀਕਲ ਸਟਰਾਈਕ ਦਾ ਡਰ, ਭਾਰਤ ਨੂੰ ਕੀਤੀ ਸ਼ਾਂਤੀ ਦੀ ਅਪੀਲ

Thursday, Jun 29, 2017 - 08:38 PM (IST)

ਇਸਲਾਮਾਬਾਦ— ਭਾਰਤੀ ਫੌਜ ਦੀ ਮੁੰਹ-ਤੋੜ ਜਵਾਬੀ ਕਾਰਵਾਈ ਦਾ ਡਰ ਹੁਣ ਪਾਕਿਸਤਾਨ ਦੋ ਚੋਟੀ ਦੇ ਅਧਿਕਾਰੀਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਨੇ ਕਸ਼ਮੀਰ 'ਚ ਭਾਰਤੀ ਫੌਜੀਆਂ ਵਲੋਂ ਜੰਗਬੰਦੀ ਦੇ ਉਲੰਘਣ ਕਾਰਨ ਵੀਰਵਾਰ ਨੂੰ ਭਾਰਤ ਦੇ ਕਾਰਜਕਾਰੀ ਉਪ ਹਾਈ ਕਮਿਸ਼ਨ ਨੂੰ ਤਲਬ ਕੀਤਾ ਹੈ।
ਪਾਕਿਸਤਾਨ ਦੇ ਵਿਦੇਸ਼ੀ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ ਬੀਤੇ ਦਿਨ ਨਿਕਿਆਲ ਸੈਕਟਰ 'ਚ ਗੋਲੀਬਾਰੀ ਕੀਤੀ, ਜਿਸ 'ਚ ਦੋਥਿਆ ਪਿੰਡ ਦੇ 22 ਸਾਲਾ ਨੌਜਵਾਨ ਅਬਦੁਲ ਵਹਾਬ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ। ਵਿਦੇਸ਼ੀ ਵਿਭਾਗ 'ਚ ਡਾਇਰੈਕਟਰ ਦੱਖਣੀ ਏਸ਼ੀਆ ਤੇ ਸਾਰਕ ਜਨਰਲ ਮੁਹੰਮਦ ਫੈਸਲ ਨੇ ਭਾਰਤੀ ਉਪ ਹਾਈ ਕਮਿਸ਼ਨਰ ਐੱਸ. ਰਘੂਰਾਮ ਨੂੰ ਸੰਮਨ ਭੇਜਿਆ ਹੈ ਤੇ ਜੰਗਬੰਦੀ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਡਾਇਰੈਕਟਰ ਜਨਰਲ ਨੇ ਭਾਰਤੀ ਪੱਖ ਨੂੰ ਅਪੀਲ ਕੀਤੀ ਕਿ ਉਹ 2003 ਦੀ ਜੰਗਬੰਦੀ ਦਾ ਸਨਮਾਨ ਕਰੇ ਤੇ ਇਸ ਘਟਨਾ ਤੇ ਦੂਜੀਆਂ ਘਟਨਾਵਾਂ ਦੀ ਜਾਂਚ ਕਰਵਾਏ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਭਾਰਤੀ ਸੁਰੱਖਿਆ ਬਲਾਂ ਨੂੰ ਸੀਜ਼ਫਾਇਰ ਦੀ ਸਨਮਾਨ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੇ ਕੰਟਰੋਲ ਲਾਈਨ 'ਤੇ ਸਾਂਤੀ ਕਾਇਮ ਰੱਖੀ ਜਾਵੇ। 
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਵਲੋਂ ਅਨੇਕਾਂ ਹੀ ਵਾਰ ਜੰਗਬੰਗੀ ਦਾ ਉਲੰਘਣ ਕੀਤਾ ਗਿਆ ਹੈ, ਜਿਸ ਦਾ ਭਾਰਤੀ ਫੌਜ ਨੇ ਹਰ ਵਾਰ ਮੁੰਹ-ਤੋੜ ਜਵਾਬ ਦਿੱਤਾ ਹੈ। ਭਾਰਤ ਦੀ ਇਸੇ ਜਵਾਬੀ ਕਾਰਵਾਈ ਦਾ ਸ਼ਾਇਦ ਹੁਣ ਪਾਕਿਸਤਾਨ ਨੂੰ ਡਰ ਸਤਾ ਰਿਹੈ ਕਿ ਭਾਰਤ ਵਲੋਂ ਕਿਤੇ ਦੂਜੀ ਸਰਜੀਕਲ ਸਟਰਾਈਕ ਨੂੰ ਅੰਜਾਮ ਨਾ ਦੇ ਦਿੱਤਾ ਜਾਵੇ।


Related News