ਪਾਕਿ ਨੇ ਤਕਸ਼ਿਲਾ ਯੂਨੀਵਰਸਿਟੀ ਨੂੰ ਦੱਸਿਆ ਆਪਣਾ, ਸੋਸ਼ਲ ਮੀਡੀਆ ''ਤੇ ਹੋ ਰਿਹੈ ਟਰੋਲ

12/14/2020 5:56:38 PM

ਇਸਲਾਮਾਬਾਦ (ਬਿਊਰੋ): ਭਾਰਤ ਦੇ ਖਿਲਾਫ਼ ਅੱਤਵਾਦ ਫੈਲਾਉਣ ਵਿਚ ਲੱਗਾ ਪਾਕਿਸਤਾਨ ਹੁਣ ਦੁਨੀਆ ਭਰ ਵਿਚ ਭਾਰਤੀ ਉਪ ਮਹਾਦੀਪ ਦੇ ਪ੍ਰਾਚੀਨ ਇਤਿਹਾਸ ਨਾਲ ਸਬੰਧਤ ਝੂਠੀਆਂ ਸੂਚਨਾਵਾਂ ਫੈਲਾਉਣ ਦਾ ਕੰਮ ਕਰ ਰਿਹਾ ਹੈ। ਇਸ ਵਾਰ ਖੁਦ ਨੂੰ ਵਿਅਤਨਾਮ ਵਿਚ ਪਾਕਿਸਤਾਨ ਦਾ ਰਾਜਦੂਤ ਦੱਸਣ ਵਾਲੇ ਕਮਰ ਅੱਬਾਸ ਖੋਖਰ ਨੇ ਪ੍ਰਾਚੀਨ ਭਾਰਤ ਦੀ ਸ਼ਾਨ ਰਹੀ ਤਕਸ਼ਿਲਾ ਯੂਨੀਵਰਸਿਟੀ ਨੂੰ ਸੋਸ਼ਲ ਮੀਡੀਆ 'ਤੇ 'ਪ੍ਰਾਚੀਨ ਪਾਕਿਸਤਾਨ' ਦੱਸ ਦਿੱਤਾ। ਭਾਵੇਂਕਿ ਖੋਖਰ ਦੇ ਇਸ ਦਾਅਵੇ ਨੂੰ ਟਵਿੱਟਰ ਯੂਜ਼ਰਸ ਨੇ ਖਾਰਿਜ ਕਰ ਦਿੱਤਾ ਅਤੇ ਉਹਨਾਂ ਨੂੰ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ। 

 

ਖੋਖਰ ਨੇ ਤਕਸ਼ਿਲਾ ਯੂਨੀਵਰਸਿਟੀ ਦੀ ਤਸਵੀਰ ਨੂੰ ਟਵੀਟ ਕਰ ਕੇ ਕਿਹਾ,''ਤਕਸ਼ਿਲਾ ਯੂਨੀਵਰਸਿਟੀ ਦੀ ਇਹ ਹਵਾਈ ਤਸਵੀਰ ਹੈ ਜੋ ਮੁੜ ਬਣਾਈ ਗਈ ਹੈ। ਇਹ ਯੂਨੀਵਰਸਿਟੀ ਪ੍ਰਾਚੀਨ ਪਾਕਿਸਤਾਨ ਵਿਚ ਅੱਜ ਤੋਂ 2700 ਸਾਲ ਪਹਿਲਾਂ ਇਸਲਾਮਾਬਾਦ ਦੇ ਨੇੜੇ ਮੌਜੂਦ ਸੀ। ਇਸ ਯੂਨੀਵਰਸਿਟੀ ਵਿਚ ਦੁਨੀਆ ਦੇ 16 ਦੇਸ਼ਾਂ ਦੇ ਵਿਦਿਆਰਥੀ 64 ਵਿਭਿੰਨ ਵਿਸ਼ਿਆਂ ਵਿਚ ਉੱਚ ਸਿੱਖਿਆ ਹਾਸਲ ਕਰਦੇ ਸਨ ਜਿਹਨਾਂ ਨੂੰ ਪਾਣਿਨੀ ਜਿਹੇ ਵਿਦਵਾਨ ਪੜ੍ਹਾਉਂਦੇ ਸਨ।''

ਸੋਸ਼ਲ ਮੀਡੀਆ 'ਤੇ ਹੋਏ ਟਰੋਲ
ਤਕਸ਼ਿਲਾ ਯੂਨੀਵਰਸਿਟੀ ਨੂੰ 'ਪ੍ਰਾਚੀਨ ਪਾਕਿਸਤਾਨ' ਦਾ ਹਿੱਸਾ ਦੱਸੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਮਾਹੌਲ ਗਰਮ ਹੋ ਗਿਆ। ਇੱਥੇ ਦੱਸ ਦਈਏ ਕਿ ਪਾਕਿਸਤਾਨ ਦੀ ਹੋਂਦ ਹੀ 14-15 ਅਗਸਤ 1947 ਨੂੰ ਬਣੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਨਾਮ ਦਾ ਕੋਈ ਦੇਸ਼ ਨਹੀਂ ਸੀ। ਇਹੀ ਨਹੀਂ ਤਕਸ਼ਿਲਾ ਯੂਨੀਵਰਸਿਟੀ ਵਿਚ ਪਾਣਿਨੀ ਅਤੇ ਚਾਣਕਿਆ ਜਿਹੇ ਵਿਦਵਾਨ ਪੜ੍ਹਾਉਂਦੇ ਸਨ। ਚਾਣਕਿਆ ਭਾਰਤੀ ਉਪ ਮਹਾਦੀਪ ਦੇ ਰਾਜਾ ਚੰਦਰਗੁਪਤ ਮੌਰੀਆ ਦੇ ਮੰਤਰੀ ਸਨ ਅਤੇ ਉਹਨਾਂ ਦੇ ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ (ਪਟਨਾ) ਸੀ।

 

ਪਾਕਿਸਤਾਨੀ ਡਿਪਲੋਮੈਟ ਇਤਿਹਾਸ 'ਤੇ ਝੂਠ ਫੈਲਾਉਣ 'ਤੇ ਇੱਥੇ ਨਹੀਂ ਰੁਕੇ। ਉਹਨਾਂ ਨੇ ਕਿਹਾ,''ਦੁਨੀਆ ਦੇ ਪਹਿਲੇ ਭਾਸ਼ਾ ਵਿਗਿਆਨੀ ਪਾਣਿਨੀ ਅਤੇ ਦੁਨੀਆ ਭਰ ਵਿਚ ਮਸ਼ਹੂਰ ਰਾਜਨੀਤਕ ਦਾਰਸ਼ਨਿਕ ਚਾਣਕਿਆ ਦੋਵੇਂ ਹੀ ਪ੍ਰਾਚੀਨ ਪਾਕਿਸਤਾਨ ਦੇ ਬੇਟੇ ਸਨ।'' ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਹਮੇਸ਼ਾ ਤੋਂ ਹੀ ਭਾਰਤੀ ਉਪ ਮਹਾਦੀਪ ਦਾ ਝੂਠਾ ਇਤਿਹਾਸ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਰਿਹਾ ਹੈ। ਪਾਕਿਸਤਾਨ ਵਿਚ ਇਤਿਹਾਸ ਦੀਆਂ ਕਿਤਾਬਾਂ ਵਿਚ ਇਕ ਬਹੁਤ ਵੱਡਾ ਝੂਠ ਪੜ੍ਹਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਹਿੰਦੂ-ਮੁਸਲਮਾਨ ਦੀਆਂ ਅਸਲ ਮਾਨਤਾਵਾਂ ਵਿਚ ਵੱਡਾ ਵਿਰੋਧ ਹੈ ਜਿਸ ਕਾਰਨ ਭਾਰਤ-ਪਾਕਿ ਦੀ ਵੰਡ ਹੋਈ। ਉੱਥੇ ਇਸ ਤਰ੍ਹਾਂ ਦੇ ਕੋਈ ਸਬੂਤ ਇਤਿਹਾਸ ਵਿਚ ਨਹੀਂ ਪਾਏ ਜਾਂਦੇ।

ਪਾਕਿਸਤਾਨ ਵਿਚ ਇਤਿਹਾਸ ਲਿਖਣ ਵਿਚ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਗਲਤੀਆਂ ਵਿਚੋਂ ਇਕ ਹੈ ਸੱਤਾ ਵਰਗ ਨੂੰ ਖੁਸ਼ ਕਰਨ ਲਈ ਇਤਿਹਾਸਿਕ ਤੱਥਾਂ ਨਾਲ ਹੋਈ ਛੇੜ-ਛਾੜ। ਇਹ ਕੰਮ ਪਾਕਿਸਤਾਨ ਵਿਚ ਲਗਾਤਾਰ ਜਾਰੀ ਰਿਹਾ ਭਾਵੇਂ ਉੱਥੇ ਸੈਨਿਕ ਸ਼ਾਸਨ ਹੋਵੇਂ ਜਾਂ ਸਰਕਾਰੀ। ਇਸ ਤਰ੍ਹਾਂ ਦੀਆਂ ਗਲਤੀਆਂ ਉਹਨਾਂ ਸਥਾਨਕ ਸਕੂਲ ਬੋਰਡ ਵੱਲੋਂ ਕੀਤੀਆਂ ਗਈਆਂ ਜੋ ਬੱਚਿਆਂ ਦੇ ਪਾਠਕ੍ਰਮ ਬਣਾਉਂਦੀਆਂ ਹਨ। ਭਾਵੇਂਕਿ ਬੱਚਿਆਂ ਦੀਆਂ ਕਿਤਾਬਾਂ ਵਿਚ ਇਸ ਤਰ੍ਹਾਂ ਦੀ ਛੇੜਛਾੜ ਦੋਹਾਂ ਦੇਸ਼ਾਂ ਵਿਚ ਕੀਤੀ ਗਈ ਹੈ। ਇਸ ਗਲਤੀ ਨੂੰ ਸੁਧਾਰਨ ਲਈ ਪਾਕਿਸਤਾਨ ਦੇ ਪਹਿਲੇ ਸਿੱਖਿਆ ਮੰਤਰੀ ਨੇ 1948 ਵਿਚ ਹੀ ਕੋਸ਼ਿਸ਼ ਕੀਤੀ ਸੀ।

ਨੋਟ - ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News