ਬੱਚੀ ਨੂੰ ਪੋਲੀਓ ਦੀ ਦਵਾਈ ਨਾ ਪਿਲਾਉਣ ''ਤੇ ਪਾਕਿ ਅਭਿਨੇਤਾ ਖਿਲਾਫ ਮਾਮਲਾ ਦਰਜ

Thursday, Feb 21, 2019 - 12:51 AM (IST)

ਬੱਚੀ ਨੂੰ ਪੋਲੀਓ ਦੀ ਦਵਾਈ ਨਾ ਪਿਲਾਉਣ ''ਤੇ ਪਾਕਿ ਅਭਿਨੇਤਾ ਖਿਲਾਫ ਮਾਮਲਾ ਦਰਜ

ਲਾਹੌਰ— ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਦੀ ਪਤਨੀ ਵਲੋਂ ਬੱਚੀ ਨੂੰ ਪੋਲੀਓ ਦੀ ਦਵਾਈ ਪਿਲਾਉਣ ਤੋਂ ਇਨਕਾਰ ਕੀਤੇ ਜਾਣ 'ਤੇ ਅਭਿਨੇਤਾ ਦੇ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਹੈ। ਲਾਹੌਰ ਪੁਲਸ ਨੇ ਪੋਲੀਓ ਟੀਮ ਦੀ ਲਿਖਤ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੈ। 

ਪੋਲੀਓ ਟੀਮ ਫੈਸਲ ਸ਼ਹਿਰ 'ਚ ਸਥਿਤ ਅਭਿਨੇਤਾ ਖਾਨ ਦੇ ਘਰ ਬੱਚੀ ਨੂੰ ਪੋਲੀਓ ਦੀ ਦਵਾਈ ਪਿਲਾਉਣ ਗਈ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਇਸ ਦਾ ਵਿਰੋਧ ਕੀਤਾ ਤੇ ਇਸ ਤੋਂ ਬਾਅਦ ਟੀਮ ਦੇ ਨਾਲ ਗਲਤ ਵਤੀਰਾ ਕੀਤਾ। ਪਾਕਿਸਤਾਨ ਦੁਨੀਆ ਦੇ ਉਨ੍ਹਾਂ ਤਿੰਨ ਦੇਸ਼ਾਂ 'ਚੋਂ ਇਕ ਹੈ ਜੋ ਪੋਲੀਓ ਦੀ ਬੀਮਾਰੀ ਨਾਲ ਪ੍ਰਭਾਵਿਤ ਹੈ। ਬਾਕੀ ਦੇ ਦੋ ਦੇਸ਼ ਨਾਈਜੀਰੀਆ ਤੇ ਅਫਗਾਨਿਸਤਾਨ ਹਨ। ਪੋਲੀਓ ਨਾਲ ਅਪੰਗ ਹੋਣ ਜਾਂ ਮੌਤ ਦਾ ਖਤਰਾ ਰਹਿੰਦਾ ਹੈ। ਅਭਿਨੇਤਾ ਅਜੇ ਦੁਬਈ 'ਚ ਹੈ।


author

Baljit Singh

Content Editor

Related News