ਪਾਕਿ ਨੇ ਭਾਰਤ ''ਤੇ ਜੰਗਬੰਦੀ ਦੀ ਉਲੰਘਣਾ ਕਰ ਉਸ ਦੇ ਦੋ ਨਾਗਰਿਕਾਂ ਨੂੰ ਮਾਰਨ ਦਾ ਲਗਾਇਆ ਦੋਸ਼

07/19/2017 1:52:43 AM

ਇਸਲਾਮਾਬਾਦ— ਪਾਕਿਸਤਾਨ ਨੇ ਦਾਅਵਾ ਕੀਤਾ ਕਿ ਸਾਮਾਹਨੀ ਸੈਕਟਰ 'ਚ ਭਾਰਤੀ ਫੌਜੀਆਂ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਉਸ ਦੇ ਦੋ ਨਾਗਰਿਕ ਮਾਰੇ ਗਏ ਅਤੇ ਛੇ ਹੋਰ ਜ਼ਖਮੀ ਹੋ ਗਏ। ਵਿਦੇਸ਼ ਦਫਤਰ ਦੇ ਬੁਲਾਰੇ ਨਫੀਸ ਜ਼ਕਾਰਿਆ ਨੇ ਟਵੀਟ 'ਚ ਕਿਹਾ ਕਿ ਭਾਰਤ ਨੇ ਬਿਨਾ ਕਿਸੇ ਭੜਕਾਉ ਬਿਆਨ ਦੇ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਉਸ ਦੇ ਦੋ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਅਤੇ ਛੇ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ 'ਚੋਂ ਇਕ ਨੌ ਸਾਲਾਂ ਲੜਕਾ ਵੀ ਸ਼ਾਮਲ ਹੈ।


Related News