ਪਾਕਿ : ਸਿੰਧ ਦੇ ਮੁੱਖ ਮੰਤਰੀ ਨੇ ਦੀਵਾਲੀ ਮੌਕੇ ਦਿੱਤੀ ਹੋਲੀ ਦੀ ਵਧਾਈ, ਹੋਏ ਟਰੋਲ

11/05/2021 11:12:33 AM

ਕਰਾਚੀ (ਬਿਊਰੋ): ਰੌਸ਼ਨੀ ਦਾ ਤਿਉਹਾਰ ਦੀਵਾਲੀ ਵੀਰਵਾਰ ਨੂੰ ਦੁਨੀਆ ਭਰ ਦੇ ਹਿੰਦੂਆਂ ਅਤੇ ਹੋਰ ਧਰਮਾਂ ਦੇ ਲੋਕਾਂ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਲੈ ਕੇ ਦੁਨੀਆ ਦੇ ਕਈ ਦਿੱਗਜ ਨੇਤਾਵਾਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਪਾਕਿਸਤਾਨ ਦੇ ਸਭ ਤੋਂ ਵੱਧ ਹਿੰਦੂ ਆਬਾਦੀ ਵਾਲੇ ਸੂਬੇ ਸਿੰਧ ਦੇ ਮੁੱਖ ਮੰਤਰੀ ਦੀਵਾਲੀ ਮੌਕੇ ਹੋਲੀ ਦੀ ਵਧਾਈ ਦੇਣ ਕਾਰਨ ਬੁਰੀ ਤਰ੍ਹਾਂ ਘਿਰ ਗਏ। ਬਾਅਦ ਵਿੱਚ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਆਨਲਾਈਨ ਪਟੀਸ਼ਨ

ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਟਵਿੱਟਰ ਅਕਾਊਂਟ ਤੋਂ ਹੋਲੀ ਦੀ ਵਧਾਈ ਵਾਲਾ ਸੰਦੇਸ਼ ਪੋਸਟ ਕੀਤਾ ਗਿਆ। ਇਸ ਪੋਸਟ 'ਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਦੀ ਤਸਵੀਰ ਦਿਖਾਈ ਦੇ ਰਹੀ ਸੀ ਅਤੇ ਇਸ 'ਤੇ ਹੋਲੀ ਦੀਆਂ ਵਧਾਈਆਂ ਲਿਖੀਆਂ ਹੋਈਆਂ ਸਨ। ਇਸ ਤੋਂ ਬਾਅਦ ਸਿੰਧ ਦੇ ਸੀਐਮ ਟਵਿੱਟਰ 'ਤੇ ਬੁਰੀ ਤਰ੍ਹਾਂ ਟਰੋਲ ਹੋਣ ਲੱਗੇ। ਪਾਕਿਸਤਾਨੀ ਸੂਬੇ ਦੇ ਮੁੱਖ ਮੰਤਰੀ ਦੀ ਲਾਪਰਵਾਹੀ 'ਤੇ ਵੱਡੀ ਗਿਣਤੀ 'ਚ ਲੋਕ ਸਵਾਲ ਕਰਨ ਲੱਗੇ ਹਨ। ਇਸ ਤੋਂ ਬਾਅਦ ਮੁਰਾਦ ਅਲੀ ਅਤੇ ਉਨ੍ਹਾਂ ਦੀ ਟੀਮ ਨੂੰ ਗਲਤੀ ਦਾ ਅਹਿਸਾਸ ਹੋਇਆ ਅਤੇ ਪੋਸਟ ਨੂੰ ਡਿਲੀਟ ਕਰ ਦਿੱਤਾ।

ਸਿੰਧ ਸੂਬੇ ਵਿਚ ਵੱਡੀ ਗਿਣਤੀ ਵਿਚ ਹਿੰਦੂ ਆਬਾਦੀ
ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਮੁਰਤਜ਼ਾ ਸੋਲਾਂਗੀ ਨੇ ਇਸ ਪੋਸਟ ਦਾ ਸਕ੍ਰੀਨਸ਼ਾਟ ਲੈ ਕੇ ਟਵੀਟ ਕੀਤਾ,''ਪਾਕਿਸਤਾਨ ਵਿੱਚ ਸਿੰਧ ਸੂਬੇ ਵਿੱਚ ਸਭ ਤੋਂ ਵੱਧ ਹਿੰਦੂ ਰਹਿੰਦੇ ਹਨ। ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਹਿੰਦੂ ਬਹੁਗਿਣਤੀ ਵਿੱਚ ਹਨ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿੰਧ ਦੇ ਸੀਐਮ ਹਾਊਸ ਦੇ ਸਟਾਫ ਨੂੰ ਦੀਵਾਲੀ ਅਤੇ ਹੋਲੀ ਵਿੱਚ ਫਰਕ ਨਹੀਂ ਪਤਾ। ਇਹ ਬਹੁਤ ਦੁਖਦਾਈ ਹੈ।'' 

PunjabKesari

ਪੋਸਟ ਨੂੰ ਡਿਲੀਟ ਕੀਤੇ ਜਾਣ 'ਤੇ ਮੁਰਤਜ਼ਾ ਨੇ ਕਿਹਾ ਕਿ ਬਿਨਾਂ ਮੁਆਫੀ ਮੰਗੇ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਹ ਕੋਈ ਭੁੱਲ ਨਹੀਂ ਸਗੋਂ ਬਹੁਤ ਵੱਡੀ ਗਲਤੀ ਹੈ। ਗਲਤੀ ਇੱਕ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ ਨਾ ਕਿ ਕਿਸੇ ਸੰਸਥਾ ਦੁਆਰਾ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸਭ ਤੋਂ ਵੱਧ ਹਿੰਦੂ ਆਬਾਦੀ ਹੈ ਅਤੇ ਕਥਿਤ ਤੌਰ 'ਤੇ ਇਸ ਖੇਤਰ ਵਿੱਚ ਹਿੰਦੂ ਧਰਮ ਦੇ ਪੈਰੋਕਾਰਾਂ ਤੋਂ ਦੂਜੇ ਨੰਬਰ 'ਤੇ ਹਨ। ਸਾਲ 2017 ਵਿੱਚ ਹੋਈ ਮਰਦਮਸ਼ੁਮਾਰੀ ਮੁਤਾਬਕ ਸਿੰਧ ਸੂਬੇ ਵਿੱਚ 41 ਲੱਖ 80 ਹਿੰਦੂ ਰਹਿੰਦੇ ਹਨ, ਜੋ ਕਿ ਉੱਥੋਂ ਦੀ ਕੁੱਲ ਆਬਾਦੀ ਦਾ 8.73 ਫੀਸਦੀ ਹੈ। ਸਿੰਧ ਪ੍ਰਾਂਤ ਵਿੱਚ ਹੀ, ਬਹੁਤ ਸਾਰੇ ਪ੍ਰਸਿੱਧ ਹਿੰਦੂ ਮੰਦਰ ਜਿਵੇਂ ਕਿ ਰਾਮਪੀਰ ਮੰਦਰ, ਉਮਰਕੋਟ ਸ਼ਿਵ ਮੰਦਰ ਅਤੇ ਹੋਰ ਖੇਤਰ ਵਿੱਚ ਮੌਜੂਦ ਹਨ।

ਨੋਟ- ਸਿੰਧ ਸੂਬੇ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਲਤੀ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News