ਪਾਕਿ: ਹੁਣ ਫਵਾਦ ਚੌਧਰੀ ਨੂੰ ਭਾਰਤ ਦੇ ਸਪੇਸ ਮਿਸ਼ਨ ''ਤੇ ਲੱਗੀਆਂ ਮਿਰਚਾਂ, ਕੀਤਾ ਟਵੀਟ

12/3/2019 4:31:00 PM

ਇਸਲਾਮਾਬਾਦ(ਪੀ.ਟੀ.ਆਈ.)- ਪਾਕਿਸਤਾਨ ਦੇ ਵਿਗਿਆਨ ਤੇ ਟੈਕਨਾਲੋਜੀ ਮੰਤਰੀ ਫਵਾਦ ਚੌਧਰੀ, ਜੋ ਕਿ ਆਪਣੇ ਬਿਆਨਾਂ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਹਨ, ਨੂੰ ਇਸ ਵਾਰ ਭਾਰਤ ਦੇ ਸਪੇਸ ਮਿਸ਼ਨ ਨਾਲ ਮਿਰਚਾ ਲੱਗੀਆਂ ਹਨ। ਉਹਨਾਂ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਸੰਗਠਨਾਂ ਨੂੰ ਇਸ ਗੱਲ ਦਾ 'ਤੇ ਧਿਆਨ ਦੇਣ ਲਈ ਕਿਹਾ ਹੈ, ਜਿਸ ਨੂੰ ਉਹ ਭਾਰਤ ਦੇ ‘ਗੈਰ ਜ਼ਿੰਮੇਵਾਰਾਨਾ’ ਪੁਲਾੜ ਮਿਸ਼ਨ ਕਹਿੰਦੇ ਹਨ।

ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਸਮਝੇ ਜਾਂਦੇ ਚੌਧਰੀ ਨੇ ਟਵੀਟ ਕੀਤਾ ਕਿ ਭਾਰਤ ਪੁਲਾੜ ਵਿਚ ਵੱਡੀ ਤਾਦਾਤ ਵਿਚ ਮਲਬਾ ਫੈਲਾ ਰਿਹਾ ਹੈ, ਭਾਰਤ ਦੇ ਗੈਰ-ਜ਼ਿੰਮੇਵਾਰਾਨਾ ਪੁਲਾੜ ਮਿਸ਼ਨ ਪੂਰੇ ਈਕੋ ਸਿਸਟਮ ਲਈ ਖਤਰਨਾਕ ਹਨ। ਅੰਤਰਰਾਸ਼ਟਰੀ ਸੰਗਠਨਾਂ ਨੂੰ ਇਸ 'ਤੇ ਗੰਭੀਰ ਨੋਟਿਸ ਲੈਣ ਦੀ ਲੋੜ ਹੈ। ਉਸ ਦਾ ਇਹ ਟਵੀਟ ਨਾਸਾ ਦੇ ਬਿਆਨ ਤੋਂ ਕੁਝ ਦੇਰ ਬਾਅਦ ਆਇਆ ਜਦੋਂ ਨਾਸਾ ਨੇ ਕਿਹਾ ਕਿ ਚੰਦਰਮਾ ਤੋਂ ਘੁੰਮ ਰਹੇ ਸਪੇਸ ਯਾਨ ਨੂੰ ਚੰਦਰਯਾਨ 2 ਦੇ ਲੈਂਡਰ ਵਿਕਰਮ ਦਾ ਮਲਬਾ ਮਿਲਿਆ ਹੈ।

ਪਾਕਿਸਤਾਨ ਦੀ ਰਾਸ਼ਟਰੀ ਪੁਲਾੜ ਏਜੰਸੀ ਸਪੇਸ ਐਂਡ ਅਪਰ ਸਪੇਸ ਰਿਸਰਚ ਕਮਿਸ਼ਨ (ਸੁਪਰਕੋ) ਦੀ ਸਥਾਪਨਾ 1961 ਵਿਚ ਕੀਤੀ ਗਈ ਸੀ। ਏਜੰਸੀ ਨੇ ਚੀਨ ਦੀ ਸਹਾਇਤਾ ਨਾਲ 50 ਸਾਲ ਬਾਅਦ ਆਪਣਾ ਪਹਿਲਾ ਸੰਚਾਰ ਸੈਟੇਲਾਈਟ ਲਾਂਚ ਕੀਤਾ ਸੀ। ਪਾਕਿਸਤਾਨ 2022 ਤੱਕ ਪੁਲਾੜ ਵਿਚ ਆਪਣਾ ਪਹਿਲਾ ਪੁਲਾੜ ਯਾਤਰੀ ਭੇਜਣ ਦੀ ਯੋਜਨਾ ਬਣਾ ਰਿਹਾ ਹੈ।


Baljit Singh

Edited By Baljit Singh