ਪੀ.ਓ.ਕੇ. ਦੇ ਮੌਸਮ ਦਾ ਹਾਲ ਦੱਸਣ ਦੇ ਭਾਰਤ ਦੇ ਕਦਮ ਨੂੰ ਪਾਕਿਸਤਾਨ ਨੇ ਅਸਵੀਕਾਰ ਕੀਤਾ
Sunday, May 10, 2020 - 11:40 PM (IST)
ਇਸਲਾਮਾਬਾਦ (ਭਾਸ਼ਾ)- ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਮੀਰਪੁਰ, ਮੁਜ਼ੱਫਰਾਬਾਦ ਅਤੇ ਗਿਲਗਿਤ ਦੇ ਮੌਸਮ ਦਾ ਹਾਲ ਦੱਸਣ ਵਾਲੀ ਰਿਪੋਰਟ ਦੇਣ ਦੇ ਭਾਰਤ ਦੇ ਕਦਮ ਨੂੰ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਸਵੀਕਾਰ ਕਰ ਦਿੱਤਾ। ਸਰਕਾਰੀ ਪ੍ਰਸਾਰਣਕਰਤਾ ਦੂਰਦਰਸ਼ਨ ਅਤੇ ਆਕਾਸ਼ਵਾਣੀ ਨੇ ਸ਼ੁੱਕਰਵਾਰ ਤੋਂ ਆਪਣੇ ਪ੍ਰਾਈਮ ਟਾਈਮ ਨਿਊਜ਼ ਬੁਲੇਟਿਨ ਵਿਚ ਪੀ.ਓ.ਕੇ. ਦੇ ਇਨ੍ਹਾਂ ਖੇਤਰਾਂ ਦੇ ਮੌਸਮ ਦਾ ਹਾਲ ਦੱਸਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਵਲੋਂ ਪਿਛਲੇ ਸਾਲ ਜਾਰੀ ਕੀਤੇ ਗਏ ਕਥਿਤ ਰਾਜਨੀਤਕ ਨਕਸ਼ਿਆਂ ਦੀ ਤਰ੍ਹਾਂ ਹੀ ਉਸ ਦਾ ਇਹ ਕਦਮ ਵੀ ਕਾਨੂੰਨਨ ਵਿਅਰਤ ਹੈ।