ਨਿਊਯਾਰਕ ਦੇ ਸਮਾਜ ਸੇਵਕ ਕਰ ਰਹੇ ਵੱਡਾ ਉਪਰਾਲਾ, ਭਾਰਤ ’ਚ ਭੇਜ ਰਹੇ ਆਕਸੀਜਨ ਕੰਸਨਟ੍ਰੇਟਰ

Tuesday, May 18, 2021 - 12:53 PM (IST)

ਨਿਊਯਾਰਕ (ਭਾਸ਼ਾ)-ਭਾਰਤ ਇਸ ਵੇਲੇ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਲਈ ਨਿਊਯਾਰਕ ਦੇ ਸਮਾਜ ਸੇਵੀ ਪ੍ਰੇਮ ਭੰਡਾਰੀ ਦੇਸ਼ ਭਰ ਦੇ ਸ਼ਹਿਰਾਂ, ਕਸਬਿਆਂ ’ਚ ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਜ਼ਰੂਰੀ ਡਾਕਟਰੀ ਸਮੱਗਰੀ ਭੇਜਣ ਦੇ ਕੰਮ ਦੀ ਅਗਵਾਈ ਕਰ ਕੇ ਮਰੀਜ਼ਾਂ ਦੀ ਮਦਦ ਕਰ ਰਹੇ ਹਨ। ਜੈਪੁਰ ਫੁੱਟ ਯੂ. ਐੱਸ. ਏ. ਦੇ ਪ੍ਰਧਾਨ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਸੰਸਥਾ ਨੇ ‘ਬ੍ਰੀਥ ਬੈਂਕ’ ਨੂੰ 21 ਕੰਸਨਟ੍ਰੇਟਰ ਦਿੱਤੇ ਹਨ। ਕੋਵਿਡ-19 ਦੇ ਮਰੀਜ਼ਾਂ ਨੂੰ ਜ਼ਰੂਰੀ ਡਾਕਟਰੀ ਉਪਕਰਣ ਮੁਹੱਈਆ ਕਰਾਉਣ ’ਚ ਸਹਾਇਤਾ ਲਈ ਜੋਧਪੁਰ ਵਿਚ ‘ਬ੍ਰੀਥ ਬੈਂਕ’ ਇੱਕ ਸ਼ੁਰੂਆਤ ਹੈ। ਭੰਡਾਰੀ ਨੇ ਆਪਣੀ ਤਰ੍ਹਾਂ ਦੇ ਪਹਿਲੇ ‘ਬ੍ਰੀਥ ਬੈਂਕ’ ਦੀ ਸ਼ਲਾਘਾ ਕੀਤੀ, ਜਿਸ ’ਚ ਕੋਵਿਡ ਦੇ ਮਰੀਜ਼ਾਂ ਨੂੰ ਆਕਸੀਜਨ ਮਸ਼ੀਨਾਂ ਕਿਰਾਏ ’ਤੇ ਦਿੱਤੀਆਂ ਜਾਂਦੀਆਂ ਹਨ। ਭੰਡਾਰੀ ਨੇ ਕਿਹਾ ਕਿ ਇਹ ਉੱਦਮ ਨਿਰਮਲ ਗਹਿਲੋਤ ਦਾ ਵਿਚਾਰ ਹੈ, ਜਿਸ ਨੂੰ ਭਾਰਤ ਦੇ ਹੋਰ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮਹਾਮਾਰੀ ਦੌਰਾਨ ਆਕਸੀਜਨ ਕੰਸਨਟ੍ਰੇਟਰ ਦੀ ਘਾਟ ਨਾਲ ਨਜਿੱਠਣ ’ਚ ਮਦਦ ਮਿਲ ਸਕੇ ਅਤੇ ਲੋੜਵੰਦਾਂ ਨੂੰ ਆਕਸੀਜਨ ਦੀ ਅਹਿਮ ਸਪਲਾਈ ਯਕੀਨੀ ਹੋ ਸਕੇ।

ਉਨ੍ਹਾਂ  ਕਿਹਾ ਕਿ ਵੱਡੇ ਸ਼ਹਿਰਾਂ ਦੇ ਹਸਪਤਾਲ ਆਪਣੇ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਕਰ ਸਕਦੇ ਹਨ ਪਰ ਪੇਂਡੂ ਖੇਤਰਾਂ ਅਤੇ ਕਸਬਿਆਂ ’ਚ ਮਹਾਮਾਰੀ ਫੈਲਣ ’ਤੇ ਡਾਕਟਰੀ ਭਾਈਚਾਰੇ ਨੂੰ ਕੋਵਿਡ-19 ਦੇ ਮਰੀਜ਼ਾਂ ਨੂੰ ਅਹਿਮ ਦੇਖਭਾਲ ਪ੍ਰਦਾਨ ਕਰਨ ’ਚ ਮਦਦ ਕਰਨ ਲਈ ਇਸ ਤਰ੍ਹਾਂ ਦੀ ਪਹਿਲ ਦੀ ਲੋੜ ਹੈ।ਭੰਡਾਰੀ ਵੱਲੋਂ ਬ੍ਰੀਥ ਬੈਂਕ ਨੂੰ 20 ਤੋਂ ਜ਼ਿਆਦਾ ਮਸ਼ੀਨਾਂ ਦਾਨ ਦੇਣ ਤੋਂ ਬਾਅਦ ਅਮਰੀਕਾ ’ਚ ਕਈ ਭਾਰਤੀ ਪ੍ਰਵਾਸੀ ਵੀ ਅੱਗੇ ਆਏ ਹਨ ਤੇ ਉਨ੍ਹਾਂ ਨੇ ਇਸ ਪਹਿਲ ਲਈ ਮੈਡੀਕਲ ਉਪਕਰਣ ਤੇ ਆਕਸੀਜਨ ਕੰਸਨਟ੍ਰੇਟਰ ਦਾਨ ਕੀਤੇ ਹਨ। ਰਾਜਸਥਾਨ ਐਸੋਸੀਏਸ਼ਨ ਆਫ ਨੌਰਥ ਅਮੇਰਿਕਾ ਨੇ ਜੈਪੁਰ ਫੁੱਟ ਯੂ. ਐੱਸ. ਏ. ਦੇ ਮਾਧਿਅਮ ਨਾਲ ਆਕਸੀਜਨ ਕੰਸਨਟ੍ਰੇਟਰ ‘ਸੇਵਾ ਭਗਤੀ’ ਨਾਂ ਦੀ ਸੰਸਥਾ ਨੂੰ ਭੇਜੇ ਹਨ। ਭਾਰਤੀ ਫਿਲਮ ਨਿਰਮਾਤਾ ਮਨੀਸ਼ ਮੂੰਦੜਾ ਨੇ ਜੋਧਪੁਰ ਬ੍ਰੀਥ ਬੈਂਕ ’ਚ 535 ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਭੇਜੇ ਹਨ।


Manoj

Content Editor

Related News