ਵੱਡਾ ਦਾਅਵਾ, ਬ੍ਰਿਟੇਨ ’ਚ ਕੋਵਿਡ ਕਾਰਨ ਘੱਟ ਮੌਤਾਂ ਪਿੱਛੇ ਹੈ ਇਹ ਵਜ੍ਹਾ

Tuesday, Dec 28, 2021 - 12:29 PM (IST)

ਲੰਡਨ (ਭਾਸ਼ਾ) : ਕੋਵਿਡ-19 ਤੋਂ ਬਚਾਅ ਲਈ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦਾ ਜਲਦੀ ਇਸਤੇਮਾਲ ਸ਼ਾਇਦ ਹੋਰ ਯੂਰਪੀ ਦੇਸ਼ਾਂ ਦੀ ਤੁਲਨਾ ਵਿਚ ਬ੍ਰਿਟੇਨ ਵਿਚ ਮੌਤ ਦਰ ਵਿਚ ਕਮੀ ਦਾ ਮੁੱਖ ਕਾਰਨ ਹੋ ਸਕਦਾ ਹੈ। ਬ੍ਰਿਟੇਨ ਦੇ ਇਕ ਟੀਕਾ ਮਾਹਰ ਨੇ ਇਹ ਗੱਲ ਕਹੀ ਹੈ। ਬ੍ਰਿਟੇਨ ਦੇ ਵੈਕਸੀਨ ਟਾਸਕ ਫੋਰਸ ਦੇ ਸਾਬਕਾ ਪ੍ਰਧਾਨ ਡਾ. ਕਲਾਈਵ ਡਿਕਸ ਨੇ ‘ਡੈਲੀ ਟੈਲੀਗ੍ਰਾਫ’ ਨੂੰ ਦੱਸਿਆ ਕਿ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕਾ ਗੰਭੀਰ ਕੋਵਿਡ-19 ਅਤੇ ਨਤੀਜੇ ਵਜੋਂ ਹੋਣ ਵਾਲੀ ਮੌਤ ਦੇ ਖ਼ਿਲਾਫ਼ ਮਜ਼ਬੂਤ ਅਤੇ ਲੰਬੇ ਸਮੇਂ ਦੀ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਇਹੀ ਟੀਕਾ ਭਾਰਤ ਵਿਚ ਕੋਵਿਸ਼ੀਲਡ ਦੇ ਨਾਮ ਤੋਂ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ, ਇਸ ਵਜ੍ਹਾ ਕਾਰਨ 2022 ’ਚ ਭੁੱਖਮਰੀ ਦੀ ਲਪੇਟ ’ਚ ਆਵੇਗਾ ਭਾਰਤ

ਡਾ. ਡਿਕਸ ਨੇ ਕਿਹਾ, ‘ਜੇਕਰ ਤੁਸੀਂ ਪੂਰੇ ਯੂਰਪ ਵਿਚ ਦੇਖੋ ਤਾਂ ਮਾਮਲਿਆਂ ਵਿਚ ਵਾਧੇ ਨਾਲ ਮੌਤਾਂ ਵਿਚ ਵੀ ਵਾਧਾ ਹੋਇਆ ਹੈ ਪਰ ਬ੍ਰਿਟੇਨ ਵਿਚ ਨਹੀਂ ਅਤੇ ਸਾਨੂੰ ਇਸ ਗੱਲ ਨੂੰ ਸਮਝਣਾ ਹੋਵੇਗਾ।’ ਉਨ੍ਹਾਂ ਕਿਹਾ, ‘ਮੈਂ ਵਿਅਕਤੀਗਤ ਰੂਪ ਨਾਲ ਮੰਨਦਾ ਹਾਂ ਕਿ ਅਜਿਹਾ ਇਸ ਲਈ ਹੈ, ਕਿਉਂਕਿ ਸਾਡੇ ਜ਼ਿਆਦਾਤਰ ਸੰਵੇਦਨਸ਼ਲੀ ਲੋਕਾਂ ਨੂੰ ਐਸਟ੍ਰਾਜ਼ੇਨੇਕਾ ਵੈਕਸੀਨ ਦਿੱਤੀ ਗਈ ਸੀ।’ ਆਕਸਫੋਰਡ ਯੂਨੀਵਰਸਿਟੀ ਵੱਲੋਂ ਸੰਚਾਲਿਤ ਇਕ ਵੈਬਸਾਈਟ ‘ਅਵਰ ਵਰਲਡ ਇਨ ਡਾਟਾ’ ਮੁਤਾਬਕ, ਬ੍ਰਿਟੇਨ ਵਿਚ ਪ੍ਰਤੀ 10 ਲੱਖ ਲੋਕਾਂ ’ਤੇ ਕੋਵਿਡ ਨਾਲ ਪ੍ਰਤੀਦਿਨ 1.7 ਮੌਤਾਂ ਹੁੰਦੀਆਂ ਹਨ। ਇਸ ਦੀ ਤੁਲਨਾ ਵਿਚ ਯੂਰਪੀ ਸੰਘ (ਈ.ਯੂ.) ਵਿਚ ਇਹ ਅੰਕੜਾ ਚਾਰ ਹੈ। ਡਾ. ਡਿਕਸ ਨੇ ਕਿਹਾ, ‘ਅਸੀਂ ਸ਼ੁਰੂਆਤੀ ਅੰਕੜਿਆਂ ਵਿਚ ਦੇਖਿਆ ਹੈ ਕਿ ਆਕਸਫੋਰਡ ਵੈਕਸੀਨ ਇਕ ਬਹੁਤ ਹੀ ਟਿਕਾਊ ਸੈਲੂਲਰ ਪ੍ਰਤੀਕਿਰਿਆ ਪੈਦਾ ਕਰਦੀ ਹੈ ਅਤੇ ਜੇਕਰ ਤੁਹਾਡੇ ਕੋਲ ਇਕ ਟਿਕਾਊ ਸੈਲੂਲਰ ਇਮਿਊਨ ਪ੍ਰਤੀਕਿਰਿਆ ਹੈ ਤਾਂ ਉਹ ਲੰਬੇ ਸਮੇਂ ਤੱਕ ਰਹਿ ਸਕਦੇ ਹਨ। ਇਹ ਕੁੱਝ ਮਾਮਲਿਆਂ ਵਿਚ ਉਮਰ ਭਰ ਲਈ ਹੋ ਸਕਦਾ ਹੈ,”ਡਿਕਸ ਨੇ ਅਖ਼ਬਾਰ ਨੂੰ ਦੱਸਿਆ।’ 

ਇਹ ਵੀ ਪੜ੍ਹੋ : ਪਾਕਿਸਤਾਨ ਪਹੁੰਚਿਆ ਧਰਮ ਸੰਸਦ 'ਚ ਨਫ਼ਰਤ ਭਰੇ ਭਾਸ਼ਣ ਦਾ ਮਾਮਲਾ, ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News